ਮੋਹਾਲੀ ''ਚ 14 ਇਮੀਗ੍ਰੇਸ਼ਨ ਕੰਪਨੀਆਂ ਦੇ ਦਫਤਰਾਂ ''ਚ ਐੱਸ. ਡੀ. ਐੱਮ. ਨੇ ਮਾਰੇ ਛਾਪੇ

05/27/2018 1:49:59 PM

ਮੋਹਾਲੀ — ਇਮੀਗ੍ਰੇਸ਼ਨ ਕੰਪਨੀਆਂ ਦੇ ਖਿਲਾਫ ਥਾਣਿਆਂ 'ਚ ਪਹੁੰਚ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਡੀ. ਸੀ. ਗੁਰਪ੍ਰੀਤ ਕੌਰ ਸਪਰਾ ਦੇ ਨਿਰਦੇਸ਼ਾਂ ਤੋਂ ਬਾਅਦ ਸ਼ਨੀਵਾਰ ਨੂੰ ਐੱਸ. ਡੀ. ਐੱਮ. ਰਵਿੰਦਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਫੇਜ-7 ਸਥਿਤ ਚਲ ਰਹੀ 14 ਇਮੀਗ੍ਰੇਸ਼ਨ ਕੰਪਨੀਆਂ ਦੇ ਦਫਤਰਾਂ 'ਚ ਛਾਪੇਮਾਰੀ ਕੀਤੀ।
ਇਨ੍ਹਾਂ 'ਚ 5 ਦੇ ਦਸਤਾਵੇਜ਼ ਸਹੀ ਪਾਏ ਗਏ, ਜਦ ਕਿ ਬਾਕੀ ਕੰਪਨੀਆਂ ਨੇ ਐੱਸ. ਡੀ. ਐੱਮ. ਨੂੰ ਕਿਹਾ ਕਿ ਉਨ੍ਹਾਂ ਵਲੋਂ ਲਾਈਸੰਸ ਲਈ ਅਪਲਾਈ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਡੀ. ਐੱਮ. ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਕੰਪਨੀਆਂ ਦੀ ਰਿਪੋਰਟ ਤਿਆਰ ਕਰ ਡੀ. ਸੀ. ਨੂੰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦੇ ਹੁਕਮਾਂ ਤਹਿਤ ਇਨ੍ਹਾਂ ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਐੱਸ. ਡੀ. ਐੱਮ. ਵਲੋਂ ਛਾਪੇਮਾਰੀ ਦੀ ਗੱਲ ਸ਼ਹਿਰ 'ਚ ਫੈਲਦੇ ਹੀ ਗੈਰ-ਕਾਨੂੰਨੀ ਫੰਗ ਨਾਲ ਦਫਤਰ ਬੈਠੇ ਕੁਝ ਇਮੀਗ੍ਰੇਸ਼ਨ ਕੰਪਨੀ ਵਾਲੇ ਦਫਤਰ ਬੰਦ ਕਰ ਕੇ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਮੋਹਾਲੀ ਪੰਜਾਬ ਦਾ ਅਜਿਹਾ ਜ਼ਿਲਾ ਹੈ, ਜਿਥੇ ਇਮੀਗ੍ਰੇਸ਼ਨ ਕੰਪਨੀ ਵਾਲਿਆਂ ਦੇ ਖਿਲਾਫ ਠਗੀ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਹੁਣ ਤਕ ਮੋਹਾਲੀ 'ਚ 148 ਮਾਮਲੇ ਦਰਜ ਹੋ ਚੁੱਕੇਹਨ, ਜਦ ਕਿ ਕੁਝ ਸ਼ਿਕਾਇਤਾਂ ਥਾਣਿਆਂ 'ਚ ਪੈਡਿੰਗ ਚਲ ਰਹੀਆਂ ਹਨ।      


Related News