ਇਨ੍ਹਾਂ ਗੱਲਾਂ ਨਾਲ ਪਹਿਚਾਨੋ ਆਪਣੇ ਪਾਰਟਨਰ ਦਾ ਸੱਚਾ ਪਿਆਰ

05/23/2018 2:15:03 PM

ਨਵੀਂ ਦਿੱਲੀ— ਜ਼ਿੰਦਗੀ 'ਚ ਹਰ ਕਿਸੇ ਨੂੰ ਕਦੇ ਨਾ ਕਦੇ ਪਿਆਰ ਹੋ ਹੀ ਜਾਂਦਾ ਹੈ। ਚਾਹੇ ਉਹ ਸਕੂਲ ਹੋਵੇ ਜਾਂ ਕਾਲਜ ਲਾਈਫ 'ਚ ਹੋਵੇ ਜਾਂ ਫਿਰ ਵਿਆਹ ਤੋਂ ਬਾਅਦ। ਜਦੋਂ ਇਹ ਫੀਲਿੰਗ ਕਿਸੇ ਦੇ ਦਿਲ 'ਚ ਆ ਜਾਂਦੀ ਹੈ ਤਾਂ ਉਸ ਨੂੰ ਦੁਨੀਆ 'ਚ ਆਪਣੇ ਪਾਰਟਨਰ ਦੇ ਇਲਾਵਾ ਸਭ ਝੂਠ ਲੱਗਣ ਲੱਗਦਾ ਹੈ। ਉਸ ਦੀ ਕਹੀ ਗਈ ਹਰ ਗੱਲ 'ਤੇ ਉਹ ਯਕੀਨ ਕਰਨ ਲੱਗਦਾ ਹੈ। ਉਸ ਦੇ ਨਾਲ ਆਪਣੀ ਜ਼ਿੰਦਗੀ ਦੇ ਖੁਆਬ ਦੇਖਣੇ ਸ਼ੁਰੂ ਕਰ ਦਿੰਦਾ ਹੈ ਅਤੇ ਇੱਥੋ ਤਕ ਕਿ ਉਹ ਉਸ ਨਾਲ ਆਪਣੀ ਪਰਸਨਲ ਲਾਈਫ ਵੀ ਸ਼ੇਅਰ ਕਰਨ ਲੱਗਦਾ ਹੈ। ਹੋ ਸਕਦਾ ਹੈ ਕਿ ਕਿਸੇ 'ਤੇ ਖੁਦ ਤੋਂ ਜ਼ਿਆਦਾ ਯਕੀਨ ਕਰਨ ਦੇ ਬਾਅਦ 'ਚ ਤੁਹਾਨੂੰ ਪਛਤਾਉਣਾ ਪਵੇ। ਤੁਹਾਡੇ ਕੁਝ ਅਜਿਹੇ ਸੀਕ੍ਰੇਟ ਕਿਸੇ ਅਜਨਬੀ ਨੂੰ ਦੱਸਣ ਨਾਲ ਭਵਿੱਖ 'ਚ ਤੁਹਾਡੇ ਲਈ ਮੁਸੀਬਤ ਦਾ ਕਾਰਨ ਵੀ ਬਣ ਸਕਦੇ ਹਨ। ਕਿਸੇ ਨਾਲ ਆਪਣੀ ਲਾਈਫ ਸ਼ੇਅਰ ਕਰਨ ਤੋਂ ਪਹਿਲਾਂ ਕੁਝ ਗੱਲਾਂ ਨੂੰ ਪਰਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਇਸ ਗੱਲ ਦਾ ਪਤਾ ਲਗਾ ਸਕੋ ਕਿ ਤੁਹਾਡਾ ਪਿਆਰ ਸੱਚਾ ਹੈ ਵੀ ਜਾਂ ਨਹੀਂ।
1. ਤੁਹਾਡੇ ਤੋਂ ਹੋਵੇ ਦਿਨ ਦੀ ਸ਼ੁਰੂਆਤ
ਜੇ ਤੁਹਾਡਾ ਬੁਆਏਫ੍ਰੈਂਡ ਸੱਚ 'ਚ ਤੁਹਾਡੇ ਨਾਲ ਪਿਆਰ ਕਰਦਾ ਹੈ ਤਾਂ ਉਹ ਦਿਨ ਦੀ ਸ਼ੁਰੂਆਤ ਵੀ ਤੁਹਾਡੇ ਤੋਂ ਹੀ ਕਰੇਗਾ। ਸਵੇਰੇ ਉੱਠਦੇ ਹੀ ਉਹ ਸਭ ਤੋਂ ਪਹਿਲਾਂ ਮੈਸੇਜ਼ ਦੇ ਜਰੀਏ ਤੁਹਾਨੂੰ ਗੁੱਡ ਮਾਰਨਿੰਗ ਜ਼ਰੂਰ ਕਹੇਗਾ।
2. ਸਮਝੇਗਾ ਤੁਹਾਡੇ ਕੰਮ ਦੀ ਅਹਿਮਿਅਤ
ਪਿਆਰ ਦਾ ਮਤਲੱਬ ਇਹ ਨਹੀਂ ਹੈ ਕਿ ਤੁਸੀਂ ਆਪਣਾ ਜ਼ਰੂਰ ਕੰਮਕਾਜ ਛੱਡ ਕੇ ਉਸ ਨਾਲ ਸਾਰਾ ਦਿਨ ਫੋਨ 'ਤੇ ਗੱਲ ਕਰਦੇ ਰਹੋ। ਪਿਆਰ ਦੇ ਨਾਲ-ਨਾਲ ਜੋ ਤੁਹਾਡੇ ਕੰਮ ਦੀ ਕਦਰ ਕਰੇ ਅਤੇ ਸਿਰਫ ਕੁਝ ਪਲ ਦੇ ਸਾਥ 'ਚ ਖੁਸ਼ੀ ਮਹਿਸੂਸ ਕਰੇ ਉਹੀ ਸੱਚਾ ਪਿਆਰ ਹੈ।
3. ਤੁਹਾਡੇ ਲਈ ਫਿਕਰਮੰਦ
ਤੁਹਾਡਾ ਬੁਆਏਫ੍ਰੈਂਡ ਕਿਸੇ ਦੇ ਸਾਹਮਣੇ ਤੁਹਾਡੀ ਤਾਰੀਫ ਕਰਦਾ ਹੈ ਪਰ ਗਲਤੀ ਹੋ ਜਾਣ 'ਤੇ ਉਹ ਤੁਹਾਨੂੰ ਉਸ ਨੂੰ ਸੁਧਾਰਨ ਲਈ ਕੁਝ ਸੁਝਾਅ ਵੀ ਦੇਵੇਗਾ। ਇਸ ਦਾ ਮਤਲੱਬ ਸੱਚਮੁਚ ਉਹ ਤੁਹਾਡੀ ਫਿਕਰ ਕਰਦਾ ਹੈ।
4. ਵਿਸ਼ਵਾਸ ਜ਼ਰੂਰੀ
ਜੋ ਵਿਅਕਤੀ ਦਿਲ 'ਤੋਂ ਕਿਸੇ ਨੂੰ ਚਾਹੁੰਦਾ ਹੈ ਉਹ ਕਦੇ ਵੀ ਤੁਹਾਡੇ 'ਤੇ ਸ਼ੱਕ ਨਹੀਂ ਕਰੇਗਾ। ਤੁਹਾਡੇ ਆਤਮਸਨਮਾਨ ਦੀ ਕਦਰ ਕਰੇਗਾ। ਗੱਲ-ਗੱਲ 'ਤੇ ਇਹ ਨਹੀਂ ਕਹੇਗਾ ਕਿ ਤੁਸੀਂ ਕਿਸਦੇ ਨਾਲ ਹੋ ਜਾਂ ਤੁਹਾਡੀ ਫ੍ਰੈਂਡ ਲਿਸਟ 'ਚ ਕੌਣ-ਕੌਣ ਸ਼ਾਮਲ ਹੈ। ਯਕੀਨ ਨਾਲ ਰਿਸ਼ਤੇ ਨੂੰ ਅੱਗੇ ਵਧਾਏਗਾ।
5. ਸੀਕ੍ਰੇਟਸ ਨਹੀਂ ਵਿਸ਼ਵਾਸ ਜ਼ਰੂਰੀ
ਤੁਸੀਂ ਕਿਸੇ ਨੂੰ ਲਾਈਫ ਪਾਰਟਨਰ ਬਣਾਉਣ ਬਾਰੇ ਸੋਚ ਲਿਆ ਹੈ ਤਾਂ ਤੁਹਾਡੇ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਉਹ ਤੁਹਾਡੇ ਤੋਂ ਕੁਝ ਨਾ ਲੁਕਾਏ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਜਾਂ ਫਿਰ ਬੀਤੇ ਸਮੇਂ ਦੀ ਕੋਈ ਮਾੜੀ ਯਾਦ ਹੋਵੇ ਤਾਂ ਉਸ ਦਾ ਸੀਕ੍ਰੇਟ ਰੱਖਣ ਦੀ ਬਜਾਏ ਸਭ ਕੁਝ ਤੁਹਾਡੇ ਨਾਲ ਬੇਝਿਝਕ ਕਹਿ ਦੇਵੇ ਤਾਂ ਇਹੀ ਸੱਚਾ ਪਿਆਰ ਹੈ। ਗੱਲਾਂ ਨੂੰ ਲੁਕਾਉਣ ਵਾਲਾ ਇਨਸਾਨ ਉਮਰ ਭਰ ਦਾ ਸਾਥੀ ਨਹੀਂ ਬਣ ਪਾਉਂਦਾ।


Related News