ਇਫਤਾਰ ਪਾਰਟੀ ''ਚ ਪਰਵਾਨ ਚੜ੍ਹਿਆ ਅਰਬਾਜ਼ ਤੇ ਸ਼ੂਰਾ ਦਾ ਪਿਆਰ, ਦੋਸਤਾਂ ਸਾਹਮਣੇ ਲੁਟਾਇਆ ਖ਼ੂਬ ਪਿਆਰ

04/03/2024 2:36:55 PM

ਨਵੀਂ ਦਿੱਲੀ : ਅਦਾਕਾਰਾ ਅਰਬਾਜ਼ ਖ਼ਾਨ ਨੂੰ ਆਪਣੀ ਦੂਜੀ ਪਤਨੀ ਸ਼ੂਰਾ ਖ਼ਾਨ ਨਾਲ ਕਈ ਵਾਰ ਜਨਤਕ ਥਾਵਾਂ 'ਤੇ ਦੇਖਿਆ ਗਿਆ ਹੈ। ਭਰੇ ਇਕੱਠ 'ਚ ਵੀ ਉਹ ਆਪਣੀ ਪਤਨੀ 'ਤੇ ਪਿਆਰ ਵਰਸਾਉਣ ਤੋਂ ਨਹੀਂ ਝਿਜਕਦਾ। ਅਰਬਾਜ਼ ਤੇ ਸ਼ੂਰਾ ਦਾ ਪ੍ਰੇਮ ਵਿਆਹ ਹੋਇਆ ਹੈ ਅਤੇ ਉਹ ਇੱਕ ਦੂਜੇ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਹਾਲ ਹੀ 'ਚ ਅਰਬਾਜ਼ ਨੇ ਸ਼ੂਰਾ ਅਤੇ ਇੰਡਸਟਰੀ ਦੇ ਕੁਝ ਦੋਸਤਾਂ ਨਾਲ ਇਫਤਾਰ ਪਾਰਟੀ ਰੱਖੀ ਸੀ। 

PunjabKesari

ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਉਹ ਆਪਣੀ ਪਤਨੀ ਸ਼ੂਰਾ ਖ਼ਾਨ ਨਾਲ ਇਫਤਾਰ ਕਰਨ ਲਈ ਮੁੰਬਈ ਦੇ ਮੁਹੰਮਦ ਅਲੀ ਰੋਡ ਪਹੁੰਚੇ। ਨਵੇਂ ਵਿਆਹੇ ਜੋੜੇ ਅਰਬਾਜ਼ ਅਤੇ ਸ਼ੂਰਾ ਨੇ ਇਫਤਾਰ ਪਾਰਟੀ 'ਚ ਕਈ ਸੁਆਦੀ ਪਕਵਾਨਾਂ ਦਾ ਆਨੰਦ ਮਾਣਿਆ। ਇੰਨਾ ਹੀ ਨਹੀਂ ਅਰਬਾਜ਼ ਆਪਣੀ ਪਤਨੀ ਨੂੰ ਭੀੜ ਤੋਂ ਬਚਾਉਂਦੇ ਵੀ ਨਜ਼ਰ ਆਏ।

PunjabKesari

ਉਨ੍ਹਾਂ ਦੀ ਕਿਊਟ ਕੈਮਿਸਟਰੀ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਅਰਬਾਜ਼ ਅਤੇ ਸ਼ੂਰਾ ਇੱਕ ਦੂਜੇ ਦੇ ਪਿਆਰ ਵਿੱਚ ਗੁਆਚੇ ਨਜ਼ਰ ਆਏ। 

ਇਫਤਾਰ ਤੋਂ ਬਾਅਦ ਸ਼ੂਰਾ ਆਪਣੇ ਪਤੀ ਅਰਬਾਜ਼ ਦੇ ਚਿਹਰੇ ਤੋਂ ਕੁਝ ਖਾਣਾ ਸਾਫ਼ ਕਰਦੀ ਨਜ਼ਰ ਆਈ। ਇੰਨਾ ਹੀ ਨਹੀਂ ਅਰਬਾਜ਼ ਨੇ ਪਤਨੀ ਸ਼ੂਰਾ ਦੀ ਜੂਠ ਵੀ ਖਾਧੀ। ਇਸ ਜੋੜੇ ਦੀ ਕਿਊਟ ਕੈਮਿਸਟਰੀ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਅਰਬਾਜ਼ ਅਤੇ ਸ਼ੂਰਾ ਦੀ ਕੈਮਿਸਟਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਭੀੜ 'ਚ ਵੀ ਅਰਬਾਜ਼ ਨੇ ਸ਼ੂਰਾ ਦਾ ਖਿਆਲ ਰੱਖਿਆ। ਉਹ ਉਨ੍ਹਾਂ ਨੂੰ ਲੋਕਾਂ ਤੋਂ ਬਚਾ ਕੇ ਕਾਰ ਵੱਲ ਲਿਜਾਂਦਾ ਦੇਖਿਆ ਗਿਆ।


sunita

Content Editor

Related News