ਸੱਟ ਕਾਰਨ ਪਿੱਛੇ ਹਟੀ ਸੇਰੇਨਾ, ਕੁਆਟਰਫਾਈਨਲ ''ਚ ਸ਼ਾਰਾਪੋਵਾ
Monday, Jun 04, 2018 - 09:21 PM (IST)

ਪੈਰਿਸ— ਦਿੱਗਜ ਮਹਿਲਾ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਸ ਸੋਮਵਾਰ ਨੂੰ ਮਾਰੀਆ ਸ਼ਾਰਾਪੋਵਾ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਸੱਟ ਦੀ ਵਜ੍ਹਾ ਨਾਲ ਪਿੱਛੇ ਹੱਟ ਗਈ। ਸੇਰੇਨਾ ਦੇ ਮੋਢੇ 'ਤੇ ਸੱਟ ਲੱਗੀ ਹੈ। ਸੇਰੇਨਾ ਜਦੋਂ ਇਸ ਗ੍ਰੈਂਡ ਸਲੈਮ ਟੂਰਨਾਮੈਂਟ ਤੋਂ ਹਟਨ ਦਾ ਐਲਾਨ ਕਰ ਰਹੀ ਸੀ ਤਾਂ ਉਸਦੀ ਅਵਾਜ਼ ਕੰਬ ਰਹੀ ਸੀ। ਸੋਮਵਾਰ ਨੂੰ ਸੇਰੇਨਾ ਵਿਲੀਅਮਸ ਤੇ ਮਾਰੀਆ ਸ਼ਾਰਾਪੋਵਾ ਦੇ ਵਿਚ ਫ੍ਰੈਂਚ ਓਪਨ ਦਾ ਚੌਥੇ ਦੌਰ ਦਾ ਮੁਕਾਬਲਾ ਹੋਣਾ ਸੀ।
ਸੱਟ ਦੀ ਵਜ੍ਹਾ ਨਾਲ ਸੇਰੇਨਾ ਦੇ ਬਾਹਰ ਹੋਣ ਤੋਂ ਬਾਅਦ ਮਾਰੀਆ ਸ਼ਾਰਾਪੋਵਾ ਫ੍ਰੈਂਚ ਓਪਨ ਦੇ ਕੁਆਟਰਫਾਈਨਲ 'ਚ ਪਹੁੰਚ ਗਈ ਹੈ।