ਬੱਸ ਸਟੈਂਡ ਅੰਦਰ ਬੱਸਾਂ ਨਾ ਜਾਣ ਕਾਰਨ ਸਵਾਰੀਆਂ ਹੋ ਰਹੀਆਂ ਨੇ ਖੱਜਲ-ਖੁਆਰ

Friday, Aug 22, 2025 - 06:30 PM (IST)

ਬੱਸ ਸਟੈਂਡ ਅੰਦਰ ਬੱਸਾਂ ਨਾ ਜਾਣ ਕਾਰਨ ਸਵਾਰੀਆਂ ਹੋ ਰਹੀਆਂ ਨੇ ਖੱਜਲ-ਖੁਆਰ

ਮੁੱਲਾਂਪੁਰ ਦਾਖਾ (ਕਾਲੀਆ)- ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਬਣੇ ਬੱਸ ਅੱਡੇ ਅੰਦਰ ਸਰਕਾਰੀ-ਅਰਧ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨਾ ਜਾਣ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਖੱਜਲ-ਖੁਆਰ ਵੀ ਹੋਣਾ ਪੈ ਰਿਹਾ ਹੈ।

ਲੱਖਾਂ ਦੀ ਲਾਗਤ ਨਾਲ ਬਣੇ ਬੱਸ ਅੱਡੇ ਅੰਦਰ ਸਿਰਫ਼ ਪਿੰਡਾਂ ਨੂੰ ਜਾਣ ਵਾਲੀਆਂ ਮਿੰਨੀ ਬੱਸਾਂ ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜ੍ਹਦੀਆਂ ਹਨ, ਜਦਕਿ ਲੁਧਿਆਣਾ ਤੋਂ ਜਗਰਾਓਂ, ਮੋਗਾ, ਫਿਰੋਜ਼ਪੁਰ, ਰਾਏਕੋਟ, ਬਠਿੰਡਾ ਆਦਿ ਨੂੰ ਜਾਣ ਵਾਲੀਆਂ ਬੱਸਾਂ ਬੱਸ ਸਟੈਂਡ ਦੇ ਬਾਹਰ ਸੜਕ ’ਤੇ ਖੜ੍ਹਦੀਆਂ ਹਨ, ਜਿਸ ਕਾਰਨ ਭਾਰੀ ਜਾਮ ਵੀ ਲੱਗਦਾ ਹੈ ਅਤੇ ਆਵਾਜਾਈ ’ਚ ਵਿਘਨ ਪੈਂਦਾ ਹੈ, ਉੱਥੇ ਸਵਾਰੀਆਂ ਨੂੰ ਮੀਂਹ, ਹਨੇਰੀ, ਕੜਕਦੀ ਧੁੱਪ ’ਚ ਸੜਕ ’ਤੇ ਖੜ੍ਹਨਾ ਪੈ ਰਿਹਾ ਹੈ, ਜਿਸ ਕਰ ਕੇ ਸਵਾਰੀਆਂ ਦੀ ਖੱਜਲ-ਖੁਆਰੀ ਹੁੰਦੀ ਹੈ ਅਤੇ ਸਵਾਰੀਆਂ ਬੱਸਾਂ ਦੇ ਮਗਰ ਭੱਜਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਗੁਰੂਘਰ 'ਚ ਔਰਤ ਦੀ ਸ਼ਰਮਨਾਕ ਕਰਤੂਤ! ਗੁਰੂ ਸਾਹਿਬ ਦੀ ਹਜ਼ੂਰੀ 'ਚ ਹੋਈ ਨਿਰ-ਵਸਤਰ, ਵਜ੍ਹਾ ਜਾਣ ਉੱਡਣਗੇ ਹੋਸ਼

ਹਾਲਾਂਕਿ ਨਗਰ ਕੌਂਸਲ ਮੁੱਲਾਂਪੁਰ ਦਾਖਾ ਨੇ ਇਨ੍ਹਾਂ ਬੱਸਾਂ ਤੋਂ ਅੱਡਾ ਫੀਸ ਲੈਣੀ ਹੁੰਦੀ ਹੈ ਅਤੇ ਅਜੇ ਤੱਕ ਇਸ ਦੀ ਅੱਡਾ ਫੀਸ ਤੈਅ ਨਹੀਂ ਹੋ ਸਕੀ ਕਿ ਕਿੰਨੀ ਲੈਣੀ ਹੈ? ਜਿਸ ਕਰ ਕੇ ਪੰਜਾਬ ਸਰਕਾਰ ਦੇ ਨਾਲ-ਨਾਲ ਨਗਰ ਕੌਂਸਲ ਨੂੰ ਰੋਜ਼ਾਨਾ ਹਜ਼ਾਰਾਂ ਰੁਪਿਆਂ ਦਾ ਚੂਨਾ ਲੱਗ ਰਿਹਾ ਹੈ। ਕਈ ਵਾਰ ਉੱਚ ਅਧਿਕਾਰਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਟ੍ਰੈਫ਼ਿਕ ਪੁਲਸ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News