ਪੰਜਾਬ ਸਰਕਾਰ ਵਲੋਂ ਇਕ ਹੋਰ ਛੁੱਟੀ ਦਾ ਐਲਾਨ! ਜਾਣੋ ਕੀ ਹੈ ਕਾਰਨ
Friday, Aug 22, 2025 - 04:14 PM (IST)

ਚੰਡੀਗੜ੍ਹ : ਪੰਜਾਬ 'ਚ ਬੁੱਧਵਾਰ 27 ਅਗਸਤ ਨੂੰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਦਰਅਸਲ 27 ਅਗਸਤ ਨੂੰ 'ਸੰਵਤਸਰੀ ਦਿਵਸ' ਹੈ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਇਕ ਨੋਟੀਫ਼ਿਕੇਸ਼ਨ 'ਚ 2025 ਲਈ ਐਲਾਨੀਆਂ ਗਈਆਂ ਰਾਖਵੀਆਂ ਛੁੱਟੀਆਂ ਵਿਚ 27 ਅਗਸਤ ਦੀ ਛੁੱਟੀ ਸ਼ਾਮਲ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਸਾਲ 2025-26 ਦੀਆਂ ਛੁੱਟੀਆਂ ਦੇ ਕੈਲੰਡਰ 'ਚ ਪੰਜਾਬ ਸਰਕਾਰ ਵੱਲੋਂ 28 ਰਾਖਵੀਆਂ ਛੁੱਟੀਆਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 10 ਲੱਖ ਪਰਿਵਾਰਾਂ ਦੇ ਰਾਸ਼ਨ ਕਾਰਡ ਹੋਣਗੇ ਰੱਦ! ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਸਰਕਾਰੀ ਮੁਲਾਜ਼ਮ ਇਨ੍ਹਾਂ 28 ਰਾਖਵੀਆਂ ਛੁੱਟੀਆਂ ਵਿਚੋਂ ਕੋਈ 2 ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਇਨ੍ਹਾਂ ਛੁੱਟੀਆਂ ਦੀ ਸੂਚੀ ਵਿਚ ਹੀ 27 ਅਗਸਤ ਦੀ ਛੁੱਟੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਾਰੋਬਾਰੀਆਂ ਲਈ ਅੱਜ ਇਤਿਹਾਸਕ ਦਿਨ, ਮਾਨ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ (ਵੀਡੀਓ)
ਹਾਲਾਂਕਿ ਇੱਥੇ ਸਾਫ਼ ਕਰ ਦੇਈਏ ਕਿ ਇਸ ਦਿਨ ਸੂਬੇ 'ਚ ਗਜ਼ਟਿਡ ਛੁੱਟੀ ਨਹੀਂ, ਸਗੋਂ ਰਾਖਵੀਂ ਛੁੱਟੀ ਹੈ। ਇਸ ਕਾਰਨ ਸਕੂਲ, ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲ੍ਹਣਗੇ। ਇਨ੍ਹਾਂ ਅਦਾਰਿਆਂ 'ਚ ਛੁੱਟੀ ਨਹੀਂ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8