ਗੁਜਰਾਤੀਆਂ ਦੇ ਦਿਲ ਦੀ ਉਮਰ ਉਨ੍ਹਾਂ ਤੋਂ 10 ਸਾਲ ਵੱਧ

05/26/2018 10:30:04 PM

ਅਹਿਮਦਾਬਾਦ— ਗੁਜਰਾਤ ਦੇ ਲਗਭਗ 2500 ਲੋਕਾਂ ਦੇ ਦਿਲ 'ਤੇ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਜਰਾਤੀਆਂ ਦੇ ਦਿਲ ਦੀ ਔਸਤ ਉਮਰ ਉਨ੍ਹਾਂ ਦੀ ਅਸਲ ਉਮਰ ਤੋਂ 10 ਸਾਲ ਜ਼ਿਆਦਾ ਹੁੰਦੀ ਹੈ। ਇਹ ਸਰਵੇ ਯੂ.ਐੱਨ. ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਦੇ ਡਾਕਟਰਾਂ ਨੇ ਕੀਤਾ ਹੈ। ਇਸ ਸਟੱਡੀ ਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਦੇ ਜਨਰਲ ਕਿਊ. ਜੇ. ਐੱਮ. ਨੇ ਪਬਲਿਸ਼ ਕੀਤਾ ਹੈ।
ਇਸ ਸਟੱਡੀ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਕਮਲ ਸ਼ਰਮਾ ਨੇ ਕਿਹਾ ਕਿ ਇਹ ਸਟੱਡੀ 2483 ਤੰਦਰੁਸਤ ਇਨਸਾਨਾਂ ਦੀ ਵੈਸਕੁਲਰ ਏਜ 'ਤੇ ਕੀਤੀ ਗਈ, ਇਹ ਲੋਕ ਸਾਡੇ ਕੋਲ ਆਪਣੀ ਹੈਲਥ ਸਬੰਧੀ ਸਟੇਟਸ ਜਾਣਨ ਲਈ ਆਏ ਸਨ। ਵੈਸਕੁਲਰ ਏਜ ਜਾਣਨ ਲਈ ਫ੍ਰੇਮਿੰਗਮ ਵੈਸਕੁਲਰ ਏਜ ਕੈਲਕੁਲੇਟਰ ਦੀ ਵਰਤੋਂ ਕੀਤੀ ਗਈ। ਇਸ ਵਿਚ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਸ਼ੂਗਰ ਵਰਗੀਆਂ ਚੀਜ਼ਾਂ ਨੂੰ ਮਾਪਿਆ ਗਿਆ। ਇਸ ਸਟੱਡੀ ਵਿਚ ਡਾਕਟਰ ਐੱਸ. ਸਾਹੂ, ਕੇ. ਐੱਸ. ਸ਼ਾਹ, ਏ. ਕੇ. ਪਟੇਲ, ਐੱਨ. ਡੀ. ਯਾਦਵ, ਐੱਮ. ਐੱਮ. ਪਰਮਾਰ ਅਤੇ ਕੇ. ਐੱਸ. ਪਟੇਲ ਵੀ ਸ਼ਾਮਲ ਸਨ। ਡਾਕਟਰਾਂ ਮੁਤਾਬਕ ਗੁਜਰਾਤੀ ਲੋਕਾਂ ਵਿਚ ਹਾਈ ਕੋਲੈਸਟ੍ਰੋਲ, ਹਾਈ ਬੀ. ਪੀ. ਅਤੇ ਵਧੇ ਹੋਏ ਪੇਟ ਦੀ ਚਰਬੀ ਕਾਰਨ ਇਸ ਤਰ੍ਹਾਂ ਦੀ ਸਮੱਸਿਆ ਹੋਰ ਵਧ ਜਾਂਦੀ ਹੈ ਅਤੇ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਡਾ. ਸ਼ਰਮਾ ਦਾ ਇਸ ਬਾਰੇ ਕਹਿਣਾ ਹੈ ਕਿ ਕੈਲਕੁਲੇਸ਼ਨ ਵਿਚ 9.5 ਸਾਲ ਦਾ ਫਰਕ ਆਉਣ ਦਾ ਮਤਲਬ ਹੈ ਕਿ ਫਿਜ਼ੀਕਲ ਉਮਰ ਲਗਭਗ 10 ਸਾਲ ਜ਼ਿਆਦਾ ਹੈ। ਇਸ ਸਟੱਡੀ ਦਾ ਸੰਦੇਸ਼ ਇਹ ਹੈ ਕਿ ਗੁਜਰਾਤੀਆਂ ਨੂੰ ਹਾਰਟ ਸਬੰਧੀ ਬੀਮਾਰੀਆਂ ਵਿਚ ਲਾਪ੍ਰਵਾਹ ਨਹੀਂ ਰਹਿਣਾ ਚਾਹੀਦਾ। 30 ਦੀ ਉਮਰ ਵਾਲੇ ਲੋਕਾਂ ਨੂੰ ਅਜਿਹੀਆਂ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।


Related News