ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਮੁੜ ਝੰਡਾ ਕੀਤਾ ਬੁਲੰਦ
Wednesday, May 30, 2018 - 10:54 AM (IST)

ਬਰੇਟਾ (ਬਾਂਸਲ) - ਸੀ. ਬੀ. ਐੱਸ. ਸੀ. ਵੱਲੋਂ ਐਲਾਨ ਕੀਤੇ ਗਏ ਦਸਵੀਂ ਦੇ ਨਤੀਜੇ 'ਚ ਗਰੀਨਲੈਂਡ ਪਬਲਿਕ ਸਕੂਲ, ਬਰੇਟਾ ਦੇ ਵਿਦਿਆਰਥੀਆਂ ਨੇ ਦੂਜੀ ਵਾਰ ਜ਼ਿਲੇ ਪੱਧਰ 'ਤੇ ਬਾਜ਼ੀ ਮਾਰ ਕੇ ਸਿੱਖਿਆ ਦੇ ਖੇਤਰ 'ਚ ਤਹਿਲਕਾ ਮਚਾ ਦਿੱਤਾ ਹੈ। ਸਕੂਲ ਦੇ ਨਤੀਜੇ ਅਨੁਸਾਰ ਤਨੀਸ਼ਾ ਨੇ 96.8 ਫੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲੇ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਨਮੋਲ 96.2 ਫੀਸਦੀ ਅੰਕ ਅਤੇ ਸਾਹਿਲ ਜਿੰਦਲ 96 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਇਸ ਸਕੂਲ ਦੇ 5 ਬੱਚਿਆਂ ਦੇ 95 ਫੀਸਦੀ ਤੋਂ ਅਤੇ 14 ਬੱਚਿਆਂ ਨੇ 90 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ।
ਇਸ ਸਕੂਲ ਦੇ ਕੁੱਲ 103 ਬੱਚੇ ਪ੍ਰੀਖਿਆ 'ਚ ਬੈਠੇ ਸਨ ਅਤੇ ਸਾਰੇ ਹੀ ਪਾਸ ਹਨ। ਸਕੂਲ ਦੇ ਚੇਅਰਪਰਸਨ ਡਾ. ਮੰਜੂ ਬਾਂਸਲ ਨੇ ਸ਼ਾਨਦਾਰ ਨਤੀਜੇ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਰ 'ਚ ਨਾਮਣਾ ਖੱਟਿਆ ਹੈ, ਉਥੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਧਰੁਵ ਤੇ ਰਿਸ਼ਵ ਨੇ 'ਭਾਰਤ ਕੋ ਜਾਣੋ' ਮੁਕਾਬਲੇ 'ਚ ਮੁੰਬਈ ਵਿਖੇ ਹੋਈ ਰਾਸ਼ਟਰ ਪੱਧਰੀ ਪ੍ਰਤਿਯੋਗਤਾ 'ਚ ਪਹਿਲਾ ਸਥਾਨ ਹਾਸਲ ਕੀਤਾ ਜੋ ਕਿ ਸਕੂਲ ਅਤੇ ਖੇਤਰ ਲਈ ਮਾਣ ਵਾਲੀ ਗੱਲ ਹੈ। ਪ੍ਰਿੰਸੀਪਲ ਸ਼੍ਰੀਮਤੀ ਉਰਮਿਲ ਜੈਨ ਨੇ ਦੱਸਿਆ ਕਿ ਚਿਰਾਗ 95.6 ਫੀਸਦੀ, ਸੋਨਮ 95.4 ਫੀਸਦੀ, ਕਸ਼ਿਸ਼ 94.6 ਫੀਸਦੀ, ਲਵਿਸ਼ 94.2 ਫੀਸਦੀ, ਜਸਮੀਤ 93.4 ਫੀਸਦੀ, ਅਨੀਸ਼ 92.4 ਫੀਸਦੀ, ਐਸ਼ਲੀ 92.4 ਫੀਸਦੀ, ਡੈਫੀ 92 ਫੀਸਦੀ, ਅਭਿਨਵ 92 ਫੀਸਦੀ, ਆਰਿਅਨ 91.4 ਫੀਸਦੀ ਅਤੇ ਈਸ਼ਾ ਦੇਵੀ ਨੇ 90.4 ਫੀਸਦੀ ਅੰਕ ਪ੍ਰਾਪਤ ਕੀਤੇ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਚੇਅਰਪਰਸਨ ਜੋ ਇਸ ਖੇਤਰ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਧਰਮਪਤਨੀ ਡਾ. ਮਨੋਜ ਬਾਲਾ ਜੋ ਜ਼ਿਲੇ ਦੇ ਵਿਧਾਨ ਸਭਾ ਖੇਤਰ ਮਾਨਸਾ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜਨ ਅਤੇ ਸਿਆਸੀ ਰੁਝੇਵਿਆਂ ਦੇ ਬਾਵਜੂਦ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਨੁਸ਼ਾਸਨ ਅਤੇ ਸਿੱਖਿਆ ਦੀ ਗੁਣਵਤਾ ਨਾਲ ਕਦੇ ਸਮਝੌਤਾ ਨਹੀਂ ਕੀਤਾ। ਇਸ ਮੌਕੇ 'ਤੇ ਚੇਅਰਪਰਸਨ ਡਾ. ਮਨੋਜ ਬਾਲਾ, ਪ੍ਰਿੰਸੀਪਲ ਸ਼੍ਰੀਮਤੀ ਉਰਮਿਲ ਜੈਨ, ਵਾਈਸ ਪ੍ਰਿੰਸੀਪਲ ਯਾਦਵਿੰਦਰ ਸਿੰਘ, ਹੈੱਡ ਮਾਸਟਰ ਵਿਕਾਸ ਸ਼ਰਮਾ ਨੇ ਸਟਾਫ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾ ਸੀ. ਬੀ. ਐੱਸ. ਸੀ. ਦੇ ਬਾਰ੍ਹਵੀਂ ਦੇ ਨਤੀਜਿਆ 'ਚੋਂ ਇਸੇ ਸਕੂਲ ਦੇ ਕਾਮਰਸ ਅਤੇ ਨਾਨ-ਮੈਡੀਕਲ 'ਚ ਜ਼ਿਲੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਸਮਾਜ 'ਚ ਬਰਾਬਰੀ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਉਚੇਰੀ ਸਿੱਖਿਆ ਅਤੇ ਚੰਗੀ ਪਰਵਰਿਸ਼ ਦੇਣੀ ਚਾਹੀਦੀ ਹੈ।