ਭੂਸ਼ਣ ਸਟੀਲ ਦੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ, ਟਾਟਾ ਸਟੀਲ ਨੇ ਲਿਆ ਅਹਿਮ ਫੈਸਲਾ

05/17/2018 3:38:04 PM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਭੁਸ਼ਨ ਸਟੀਲ ਦੀ ਪ੍ਰਾਪਤੀ ਦੇ ਨਾਲ ਹੀ ਉਸਦੇ ਕਰਮਚਾਰੀਆਂ ਲਈ ਇਕ ਮਹੱਤਵਪੂਰਣ ਖਬਰ ਹੈ। ਦੇਸ਼ ਦੀ ਪ੍ਰਮੁੱਖ ਸਟੀਲ ਕੰਪਨੀ ਟਾਟਾ ਸਟੀਲ ਨੇ ਕਿਹਾ ਹੈ ਕਿ ਉਹ ਭੂਸ਼ਨ ਸਟੀਲ ਦੇ ਸਾਰੇ 5000 ਕਰਮਚਾਰੀਆਂ ਨੂੰ ਬਰਕਰਾਰ ਰੱਖੇਗਾ। ਟਾਟਾ ਸਟੀਲ ਦੇ ਐੱਮ.ਡੀ.  ਟੀ. ਵੀ. ਨਰਿੰਦਰਨ ਨੇ ਕੰਪਨੀ ਦੇ ਤਿਮਾਹੀ ਨਤੀਜਿਆਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਇਹ ਦੱਸਿਆ।
ਐੱਨ.ਸੀ.ਐੱਲ.ਟੀ. 'ਚ ਪੇਸ਼ ਕੀਤੀ ਹੱਲ ਕਰਨ ਦੀ ਯੋਜਨਾ
ਕੰਪਨੀ ਨੇ ਭੂਸ਼ਨ ਸਟੀਲ ਨੂੰ ਹਾਸਲ ਕਰਨ ਤੋਂ ਪਹਿਲਾਂ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਵਿਚ ਹੱਲ ਕਰਨ ਦੀ ਯੋਜਨਾ ਪੇਸ਼ ਕਰਦੇ ਹੋਏ ਕਿਹਾ ਕਿ ਭੂਸ਼ਨ ਸਟੀਲ ਇਸ ਸਮੇਂ 3 ਤੋਂ 3.5 ਮਿਲੀਅਨ ਟਨ ਦੀ ਸਮਰੱਥਾ ਵਾਲਾ ਕੰਮ ਕਰ ਰਿਹਾ ਹੈ। ਇਸ ਸਮਰੱਥਾ ਨੂੰ 5 ਮਿਲੀਅਨ ਟਨ ਤੋਂ ਵੱਧ ਕਰਨ ਅਤੇ ਨਿਵੇਸ਼ ਕਰਨ ਦੀ ਸਮਰੱਥਾ ਵਧਾਉਣ ਲਈ ਨਿਵੇਸ਼ ਕਰਨਾ ਹੋਵੇਗਾ। ਇਹ ਨੂੰ ਆਸਾਨੀ ਨਾਲ 5 ਮਿਲੀਅਨ ਤੋਂ 8 ਮਿਲੀਅਨ ਟਨ ਤਕ ਲਿਜਾਇਆ ਜਾ ਸਕਦਾ ਹੈ।
ਆਟੋ ਸੈਕਟਰ ਵਿਚ ਵਧ ਰਹੀ ਮੰਗ
ਨਰਿੰਦਰਨ ਨੇ ਕਿਹਾ ਕਿ ਉਸ ਨੂੰ ਆਟੋ ਸੈਕਟਰ ਤੋਂ ਵੱਡੀ ਮੰਗ ਦੇਖਣ ਨੂੰ ਮਿਲ ਰਹੀ ਹੈ। ਤਿਮਾਹੀ ਦਰ ਤਿਮਾਹੀ ਸਟੀਲ ਦੀ ਮੰਗ 8 ਤੋਂ 9 ਫੀਸਦੀ ਵਧ ਰਹੀ ਹੈ। ਕੰਪਨੀ ਦੇ ਏ.ਡੀ. ਅਤੇ ਸੀ.ਐੱਫ.ਓ. ਕੌਸ਼ਿਕ ਚੈਟਰਜੀ ਨੇ ਕਿਹਾ ਕਿ ਚਾਲੂ ਮਾਲੀ ਸਾਲ ਵਿਚ ਇਹ ਸਮਰੱਥਾ ਦੇ ਵਿਸਥਾਰ ਤੇ ਲਗਪਗ 8000 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣ ਰਹੀ ਹੈ। ਸਾਲ ਦੀ ਇਸੇ ਤਿਮਾਹੀ ਵਿਚ 1,168 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਕੰਪਨੀ ਨੇ ਚੌਥੀ ਤਿਮਾਹੀ ਵਿਚ 36,407 ਕਰੋੜ ਰੁਪਏ ਦੀ ਆਮਦਨ ਹੋਈ।


Related News