ਲੱਖਾਂ ਦੀ ਠੱਗੀ ਦੇ ਦੋਸ਼ ''ਚ ਭਗੌੜਾ ਗ੍ਰਿਫਤਾਰ

Monday, May 21, 2018 - 01:58 AM (IST)

ਲੱਖਾਂ ਦੀ ਠੱਗੀ ਦੇ ਦੋਸ਼ ''ਚ ਭਗੌੜਾ ਗ੍ਰਿਫਤਾਰ

ਪਟਿਆਲਾ, (ਬਲਜਿੰਦਰ)- ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਐੈੱਸ. ਐੈੱਚ. ਓ. ਸੁਰਿੰਦਰ ਭੱਲਾ ਦੀ ਅਗਵਾਈ ਹੇਠ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਵਿਚ ਦਰਜ ਕੇਸ ਵਿਚ ਭਗੌੜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਰਛਪਾਲ ਸਿੰਘ ਵਾਸੀ ਡੀ. ਐੈੱਲ. ਐੈੱਫ. ਕਾਲੋਨੀ ਪਟਿਆਲਾ ਹਾਲ ਨਿਵਾਸੀ ਦਿੱਲੀ ਹੈ। 
ਜਾਣਕਾਰੀ ਦਿੰਦਿਆਂ ਐੈੱਸ. ਐੈੱਚ. ਓ. ਸੁਰਿੰਦਰ ਭੱਲਾ ਨੇ ਦੱਸਿਆ ਕਿ ਰਛਪਾਲ ਸਿੰਘ ਨੇ ਬਲਵੰਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਖੁੱਡੀ ਕਲਾਂ ਜ਼ਿਲਾ ਬਰਨਾਲਾ ਨੂੰ ਆਪਸ ਵਿਚ ਕੋਈ ਸਾਂਝਾ ਬਿਜ਼ਨੈੱਸ ਕਰਨ ਦਾ ਝਾਂਸਾ ਦੇ ਕੇ 42 ਲੱਖ ਰੁਪਏ ਦੀ ਠੱਗੀ ਮਾਰੀ ਸੀ। ਬਲਵੰਤ ਸਿੰਘ ਨੇ ਇਸ ਠੱਗੀ ਸਬੰਧੀ ਸੀਨੀਅਰ ਪੁਲਸ ਅਫਸਰਾਂ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਜਾਂਚ ਤੋਂ ਬਾਅਦ ਰਛਪਾਲ ਸਿੰਘ ਖਿਲਾਫ ਮੁਕੱਦਮਾ ਨੰ. 65 ਮਿਤੀ 22 ਅਪ੍ਰੈਲ 2017 ਨੂੰ ਅਧੀਨ ਧਾਰਾ 420, 406 ਆਈ. ਪੀ. ਸੀ. ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਅਦਾਲਤ ਨੇ 16 ਦਸੰਬਰ 2017 ਨੂੰ ਪੀ. ਓ. ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਦੇ ਖਿਲਾਫ ਪਹਿਲਾਂ ਵੀ 420 ਆਈ. ਪੀ. ਸੀ. ਤਹਿਤ ਥਾਣਾ ਤ੍ਰਿਪੜੀ ਪਟਿਆਲਾ ਵਿਖੇ 2, ਥਾਣਾ ਸਿਟੀ ਰਾਜਪੁਰਾ ਵਿਖੇ 1, ਥਾਣਾ ਸਨੌਰ ਵਿਖੇ 1, ਥਾਣਾ ਖਮਾਣੋ ਜ਼ਿਲਾ ਫਤਿਹਗੜ੍ਹ ਵਿਖੇ 2 ਤੇ ਥਾਣਾ ਮਾਲੇਰਕੋਟਲਾ ਜ਼ਿਲਾ ਸੰਗਰੂਰ ਵਿਖੇ 1 ਕੇਸ ਦਰਜ ਹੈ। ਇਸ ਤੋਂ ਇਲਾਵਾ ਮੁਲਜ਼ਮ ਨੂੰ 138 ਐੈੱਨ. ਆਈ. ਐਕਟ ਦੇ ਵੀ ਤਿੰਨ ਕੇਸਾਂ ਵਿਚ ਅਦਾਲਤ ਵੱਲੋਂ ਥਾਣਾ ਸਿਟੀ ਰਾਜਪੁਰਾ ਦੇ ਕੇਸ ਵਿਚੋਂ ਪੀ. ਓ. ਕਰਾਰ ਦਿੱਤਾ ਗਿਆ ਸੀ। ਇਸ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਐੱਸ. ਐੱਸ. ਪੀ. ਡਾ. ਐੱਸ. ਭੂਪਤੀ, ਐੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ, ਐੈੱਸ. ਪੀ. ਸਿਟੀ ਕੇਸਰ ਸਿੰਘ ਵੱਲੋਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ। ਡੀ. ਐੱਸ. ਪੀ. ਸਿਟੀ-1 ਨੇ ਐੱਸ. ਐੈੱਚ. ਓ. ਸੁਰਿੰਦਰ ਭੱਲਾ ਤੇ ਉਨ੍ਹਾਂ ਦੀ ਟੀਮ ਨੂੰ ਨਿਰਦੇਸ਼ ਦਿੱਤੇ ਕਿ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਪਾਰਟੀ ਨੇ ਏ. ਐੱਸ. ਆਈ. ਸ਼ਿੰਦਾ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੇ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। 


Related News