400 ਸੀ. ਸੀ. ਸੈਗਮੈਂਟ ''ਚ ਇਸ ਬਾਈਕ ਦੀ ਹੋਵੇਗੀ ਐਂਟਰੀ

Sunday, May 13, 2018 - 03:52 PM (IST)

ਜਲੰਧਰ-ਭਾਰਤ 'ਚ ਇਸ ਸਾਲ ਦੇ ਅੰਤ ਤੱਕ ਕਈ ਨਵੀਆਂ ਬਾਈਕਸ ਲਾਂਚ ਲਈ ਤਿਆਰ 'ਚ ਹਨ, ਅਜਿਹੇ ਮੌਕੇ 'ਤੇ ਬੇਨੇਲੀ (Benelli) ਦੀ ਨਵੀਂ ਬਾਈਕ ਇੰਪੀਰੀਅਲ 400 (Imperial 400) ਵੀ ਇਸੇ ਸਾਲ ਭਾਰਤ 'ਚ ਪੇਸ਼ ਹੋਵੇਗੀ। ਇਕ ਰਿਪੋਰਟ ਮੁਤਾਬਕ ਕੰਪਨੀ ਇਸ ਸਾਲ ਦੇ ਅੰਤ ਤੱਕ ਲਾਂਚ ਕਰੇਗੀ। ਕੰਪਨੀ ਨਵੀਂ ਇੰਪੀਰੀਅਲ 400 ਨੂੰ ਸੀ. ਕੇ. ਡੀ. (CKD) ਰੂਟ ਰਾਹੀਂ ਭਾਰਤ 'ਚ ਵੇਚੇਗੀ।

 

 

ਫੀਚਰਸ-
ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ 373.5 ਸੀ. ਸੀ, ਏਅਰ ਕੂਲਡ , ਐੱਸ. ਓ. ਐੱਚ. ਸੀ (SOHC) , ਸਿੰਗਲ ਸਿਲੰਡਰ ਇੰਜਣ ਲੱਗਾ ਹੈ। ਇਹ ਇੰਜਣ 5500 ਆਰ. ਪੀ. ਐੱਮ. 'ਤੇ 19.7 ਐੱਚ. ਪੀ. ਦੀ ਪਾਵਰ ਅਤੇ 3500 ਆਰ. ਪੀ. ਐੱਮ. 'ਤੇ 28 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਫਿਊਲ ਇੰਜੈਕਟਸ਼ਨ ਇੰਜਣ 5 ਸਪੀਡ ਟਰਾਂਸਮਿਸ਼ਨ ਨਾਲ ਲੈਸ ਹੈ। ਇਹ ਮੋਟਰਸਾਈਕਲ ਟਿਊਬਲਰ ਸਟੀਲ, ਡਬਲ ਕ੍ਰੇਡਲ ਫ੍ਰੇਮ ਅਤੇ 41 ਐੱਮ. ਐੱਮ. ਟੇਲੈਸਕਾਪਿਕ ਫਾਰਕ ਅਤੇ ਟਵਿਨ ਸ਼ਾਕ ਐਬਜਾਬਰਸ ਲਗਾਏ ਜਾਣਗੇ। ਇੰਪੀਰੀਅਲ 400 ਨਾਲ ਬਾਈਕ ਦਾ ਸਿੱਧਾ ਮੁਕਾਬਲਾ ਬਜਾਜ ਦੀ ਡੋਮੀਨਰ ਨਾਲ ਹੋਵੇਗਾ।


Related News