ਬਿਜਲੀ ਦੇ ਨਹੀਂ ਲੱਗਣਗੇ ਕੱਟ, ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ

05/26/2018 3:41:30 PM

ਨਵੀਂ ਦਿੱਲੀ— ਇਸ ਵਾਰ ਗਰਮੀ 'ਚ ਬਿਜਲੀ ਦੇ ਕੱਟਾਂ 'ਤੇ ਰਾਹਤ ਰਹਿ ਸਕਦੀ ਹੈ। ਕੇਂਦਰ ਨੇ ਬਿਜਲੀ ਘਰਾਂ 'ਚ ਕੋਲੇ ਦੀ ਉਪਲੱਬਧਾ ਵਧਾਉਣ ਲਈ ਜ਼ਰੂਰੀ ਕਦਮ ਉਠਾਏ ਹਨ। ਇਨ੍ਹਾਂ ਕਦਮਾਂ ਤਹਿਤ ਰੇਲਵੇ ਨੇ ਦੇਸ਼ ਦੇ ਉੱਤਰੀ ਹਿੱਸਿਆਂ 'ਚ ਸਥਿਤ ਬਿਜਲੀ ਘਰਾਂ ਲਈ ਕੋਲੇ ਦੀ ਸਪਲਾਈ ਵਧਾਉਣ ਵਾਸਤੇ ਮਾਲ ਗੱਡੀ ਦੀ ਉਪਲੱਬਧਤਾ ਵਧਾ ਦਿੱਤੀ ਹੈ। ਉੱਤਰੀ ਭਾਰਤ ਦੇ ਕੁਝ ਬਿਜਲੀ ਘਰਾਂ 'ਚ ਕੋਲੇ ਦਾ ਭੰਡਾਰ ਚਿੰਤਾਜਨਕ ਪੱਧਰ 'ਤੇ ਪਹੁੰਚਣ ਵਿਚਕਾਰ ਇਹ ਕਦਮ ਚੁੱਕਿਆ ਗਿਆ ਹੈ।
ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਐੱਨ. ਟੀ. ਪੀ. ਸੀ. ਨੇ ਰੇਲਵੇ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ। ਐੱਨ. ਟੀ. ਪੀ. ਸੀ. ਨੇ ਹਰੇਕ ਪਲਾਂਟ ਲਈ ਮਹੀਨਾਵਾਰ ਜ਼ਰੂਰਤ ਬਾਰੇ ਵੇਰਵਾ ਦਿੱਤਾ ਹੈ। 18 ਮਈ ਲਈ ਐੱਨ. ਟੀ. ਪੀ. ਸੀ. ਵੱਲੋਂ ਦਿੱਤੀ ਗਈ ਲੋਡਿੰਗ ਯੋਜਨਾ ਤਹਿਤ ਦਾਦਰੀ ਨੂੰ ਹਰੇਕ ਦਿਨ ਪੰਜ ਰੈਕ ਦੀ ਸਪਲਾਈ ਕੀਤੀ ਜਾਣੀ ਹੈ। ਅਧਿਕਾਰੀ ਨੇ ਕਿਹਾ ਕਿ ਦਾਦਰੀ ਨੂੰ ਕੱਲ 8 ਮਾਲ ਗੱਡੀਆਂ ਉਪਲੱਬਧ ਕਰਾਈਆਂ ਗਈਆਂ। ਦਾਦਰੀ ਅਤੇ ਬਦਰਪੁਰ ਦੇ ਬਿਜਲੀ ਘਰਾਂ ਨੂੰ ਲੌੜੀਂਦੇ ਕੋਲੇ ਦੀ ਸਪਲਾਈ ਕੀਤੀ ਜਾਵੇਗੀ। ਇਕ ਰੈਕ 'ਚ ਤਕਰੀਬਨ 54 ਵੈਗਨ ਹੁੰਦੇ ਹਨ। ਇਸ 'ਚ ਤਕਰੀਬਨ 4,000 ਟਨ ਕੋਲੇ ਦੀ ਸਪਲਾਈ ਕੀਤੀ ਜਾ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਕੁਝ ਬਿਜਲੀ ਘਰਾਂ 'ਚ ਕੋਲੇ ਦੀ ਕਮੀ ਨੂੰ ਦੇਖਦੇ ਹੋਏ ਸਪਲਾਈ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ, ਤਾਂ ਕਿ ਉੱਤਰੀ ਭਾਰਤ 'ਚ ਬਿਜਲੀ ਘਰਾਂ ਨੂੰ ਤਤਕਾਲ ਈਂਧਣ ਦੀ ਸਪਲਾਈ ਕੀਤੀ ਜਾ ਸਕੇ।


Related News