ਇਸ ਕੁੱਤੇ ਨੇ ਬਤਖ ਦੇ 9 ਬੱਚਿਆਂ ਨੂੰ ਲਿਆ ਗੋਦ

05/24/2018 1:55:31 AM

ਲੰਡਨ— ਫਰੇਡ ਨਾਂ ਦਾ ਇਕ 10 ਸਾਲਾਂ ਲੈਬ੍ਰਾਡੋਰ 9 ਅਨਾਥ ਬਤਖ ਦੇ ਬੱਚਿਆਂ ਨੂੰ ਗੋਦ ਲੈਣ ਤੋਂ ਬਾਅਦ ਉਨ੍ਹਾਂ ਦਾ ਪਿਤਾ ਬਣ ਗਿਆ ਹੈ। ਬ੍ਰਿਟੇਨ ਦੇ ਅਸੇਕਸ 'ਚ ਮਾਉਂਟਫਿਸ਼ਚੇ ਕੈਸਲ 'ਚ ਰਹਿਣ ਵਾਲੇ ਫਰੇਡ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਆਉਣ ਬਾਅਦ ਉਹ ਲੋਕਾਂ ਦਾ ਪਸੰਦੀਦਾ ਬਣ ਗਿਆ ਹੈ। ਦਰਅਸਲ ਬਤਖ ਦੇ ਬੱਚੇ ਆਪਣੀ ਮਾਂ ਦੇ ਆਚਾਨਕ ਗਾਇਬ ਹੋ ਜਾਣ ਤੋਂ ਬਾਅਦ ਕੈਸਲ ਦੇ ਨੇੜੇ ਘੁੰਮ ਰਹੇ ਸੀ। ਜਾਣਕਾਰੀ ਮੁਤਾਬਕ, 'ਬਤਖਾਂ ਦੀ ਮਾਂ ਗਾਇਬ ਹੋ ਗਈ ਸੀ ਤੇ ਉਥੇ ਦੇ ਕਰਮਚਾਰੀਆਂ ਦੇ ਇਕ ਮੈਂਬਰ ਨੇ ਬੱਚਿਆਂ ਨੂੰ ਕੈਸਲ ਦੇ ਨੇੜੇ ਘੁੰਮਦੇ ਹੋਏ ਦੇਖਿਆ।' ਇਸ ਤੋਂ ਬਾਅਦ ਫਰੇਡ ਦੀ ਨਜ਼ਰ ਉਨ੍ਹਾਂ 'ਤੇ ਪਈ। ਇਸ ਤੋਂ ਬਾਅਦ ਬਤਖ ਦੇ ਬੱਚਿਆਂ ਨੂੰ ਫਰੇਡ ਦੀ ਪਿੱਠ 'ਤੇ ਸਵਾਰੀ ਕਰਦੇ ਹੋਏ ਦੇਖਿਆ ਗਿਆ।

ਬੀ.ਬੀ.ਸੀ. ਮੁਤਾਬਕ, ਬਤਖ ਦੇ ਬੱਚੇ ਫਰੇਡ ਨਾਲ ਉਸ ਦੀ ਟੋਕਰੀ 'ਚ ਹੀ ਸੋਂਦੇ ਹਨ। ਇਸ ਤੋਂ ਇਲਾਵਾ ਜਦੋਂ ਪਾਣੀ 'ਚ ਤੈਰਨ ਲਈ ਜਾਂਦੇ ਹਨ ਤਾਂ ਫਰੇਡ ਵੀ ਉਨ੍ਹਾਂ ਦੀ ਨਿਗਰਾਨੀ ਲਈ ਉਨ੍ਹਾਂ ਨਾਲ ਹੀ ਰਹਿੰਦਾ ਹੈ। ਫਰੇਡ ਦੇ ਮਾਲਿਕ ਜੇਰੇਮੀ ਗੋਲਡਸਮਿਥ ਨੇ ਕਿਹਾ, 'ਅਸੀਂ ਬਤਖਾਂ ਨੂੰ ਘਰ 'ਚ ਸੁਰੱਖਿਅਤ ਲੈ ਆਏ ਹਾਂ, ਕਿਉਂਕਿ ਹਾਲੇ ਉੱਡਣ ਦੇ ਲਿਹਾਜ਼ ਤੋਂ ਉਹ ਛੋਟੇ ਹਨ। ਉਨ੍ਹਾਂ ਦੇ ਖੰਭ ਪੂਰੀ ਤਰ੍ਹਾਂ ਖੁੱਲੇ ਨਹੀਂ ਹਨ।

ਫਰੇਡ ਨਾਲ ਬਤਖ ਦੇ ਬੱਚਿਆਂ ਦੀ ਮਸਤੀ ਕਰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫਰੇਡ ਤੇ ਬੇਬੀ ਬਤਖਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੋਲਡਸਮਿਥ ਦਾ ਕਹਿਣਾ ਹੈ ਕਿ ਜਦੋਂ ਤਕ ਬਤਖ ਦੇ ਬੱਚੇ ਵੱਡੇ ਨਹੀਂ ਹੋ ਜਾਂਦੇ ਉਦੋਂ ਤਕ ਉਨ੍ਹਾਂ ਨੂੰ ਫਰੇਡ ਨਾਲ ਰੱਖਿਆ ਜਾਵੇਗਾ। ਤਾਂਕਿ ਉਹ ਫਰੇਡ ਦੀ ਪਿੱਠ 'ਤੇ ਸਵਾਰ ਹੋ ਕੇ ਮੈਦਾਨ ਦੀ ਸੈਰ ਕਰ ਸਕਣ, ਬਾਅਦ 'ਚ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ।


Related News