ਸਿਵਲ ਹਸਪਤਾਲ ''ਚ ਪਰਚੀ ਲੈਣ ਤੋਂ ਬਾਅਦ ਸੁਰੱਖਿਅਤ ਨਹੀਂ ਤੁਹਾਡੇ ਵਾਹਨ

Wednesday, Jun 06, 2018 - 11:50 AM (IST)

ਸਿਵਲ ਹਸਪਤਾਲ ''ਚ ਪਰਚੀ ਲੈਣ ਤੋਂ ਬਾਅਦ ਸੁਰੱਖਿਅਤ ਨਹੀਂ ਤੁਹਾਡੇ ਵਾਹਨ

 ਜਲੰਧਰ (ਸ਼ੋਰੀ)— ਜੇਕਰ ਤੁਸੀਂ ਸਿਵਲ ਹਸਪਤਾਲ ਆਪਣੇ ਕਿਸੇ ਜਾਣਕਾਰ ਦਾ ਹਾਲਚਾਲ ਪੁੱਛਣ ਆ ਰਹੇ ਹੋ ਤਾਂ ਤੁਸੀਂ ਆਪਣਾ ਵਾਹਨ ਹਸਪਤਾਲ ਦੀ ਪਾਰਕਿੰਗ 'ਚ ਲਗਾ ਕੇ ਇਹ ਸੋਚ ਰਹੇ ਹੋਵੋਗੇ ਕਿ ਤੁਹਾਡੇ ਵਾਹਨ ਦੀ ਜ਼ਿੰਮੇਵਾਰੀ ਪਰਚੀ ਲੈਣ ਤੋਂ ਬਾਅਦ ਠੇਕੇਦਾਰ ਦੀ ਹੋਵੇਗੀ ਤਾਂ ਤੁਸੀਂ ਗਲਤ ਹੋ। ਦਰਅਸਲ ਹਸਪਤਾਲ ਦੀ ਪਰਚੀ 'ਤੇ ਠੇਕੇਦਾਰ ਨੇ ਸਾਫ ਅੱਖਰਾਂ 'ਚ ਲਿਖਾ ਕੇ ਰੱਖਿਆ ਹੈ ਕਿ ਇੰਸ਼ੋਰੈਂਸ ਦੇ ਬਿਨਾਂ ਤੁਹਾਡੀ ਗੱਡੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਅਤੇ ਵਾਹਨਾਂ ਦੇ ਕਵਰ ਦੇ ਨਾਲ ਮਕੈਨੀਕਲ ਖਰਾਬੀ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਨਹੀਂ ਹੋਵੇਗੀ। ਪਰਚੀ ਰਾਤ 7 ਤੋਂ ਬਾਅਦ ਖਤਮ ਹੋ ਜਾਵੇਗੀ ਅਤੇ ਪਰਚੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੀ ਵੈਲਿਡ ਹੋਵੇਗੀ। ਹਸਪਤਾਲ ਆਉਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਪੈਸੇ ਲੈਣ ਦੇ ਬਾਵਜੂਦ ਠੇਕੇਦਾਰ ਦੀ ਮਨਮਰਜ਼ੀ 'ਤੇ ਅਧਿਕਾਰੀ ਰੋਕ ਕਿਉਂ ਨਹੀਂ ਲਗਾ ਰਹੇ ਹਨ?


Related News