ਅਾਵਾਰਾ ਕੁੱਤੇ ਨੇ 3 ਸਾਲਾ ਬੱਚੇ ਨੂੰ ਕੀਤਾ ਜ਼ਖਮੀ

Wednesday, May 23, 2018 - 07:39 AM (IST)

 ਨਵਾਂਸ਼ਹਿਰ (ਤ੍ਰਿਪਾਠੀ) - ਅਾਵਾਰਾ ਕੁੱਤਿਆਂ ਵੱਲੋਂ ਇਨਸਾਨਾਂ ਨੂੰ ਵੱਢਣ  ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ।  ਅੱਜ 3 ਸਾਲਾ ਬੱਚੇ ਏਕਮ ਨੂੰ ਕੁੱਤੇ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਏਕਮ ਆਪਣੇ ਪਿਤਾ ਰੋਹਿਤ ਕੁਮਾਰ ਵਾਸੀ ਮੁਹੱਲਾ ਬਾਬਾ ਸ਼੍ਰੀ ਚੰਦ ਨਗਰ ਗਡ਼੍ਹਸ਼ੰਕਰ ਰੋਡ ਨਵਾਂਸ਼ਹਿਰ  ਦੇ ਮੋਟਰਸਾਈਕਲ ’ਤੇ ਪਿੱਛੇ ਬੈਠਾ ਗਲੀ ਨੰਬਰ 8, ਵਾਹਿਗੁਰੂ ਨਗਰ ਸੋਨਾ ਰੋਡ ਨਵਾਂਸ਼ਹਿਰ ਵਿਖੇ ਜਾ ਰਹੇ ਸਨ  ਕਿ ਇਕ ਕੁੱਤਾ ਮੋਰਟਸਾਈਕਲ ਦੇ ਪਿੱਛੇ ਦੌਡ਼ਣ ਲੱਗਾ। ਮੋਟਰਸਾਈਕਲ ਰੁਕਣ ’ਤੇ ਕੁੱਤੇ ਨੇ ਬੱਚੇ ਦੀ ਲੱਤ ਮੂੰਹ ’ਚ ਪਾ ਲਈ। ਬੱਚੇ ਦੇ ਪਿਤਾ ਰੋਹਿਤ ਨੇ ਬਡ਼ੀ ਮੁਸ਼ਕਿਲ ਨਾਲ ਕੁੱਤੇ ਦੇ ਮੂੰਹੋਂ ਉਸ ਦੀ ਲੱਤ ਛੁਡਵਾਈ। ਬਾਅਦ ’ਚ ਬੱਚੇ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਬੱਚੇ ਦਾ ਇਲਾਜ ਸ਼ੁਰੂ ਹੋਇਆ। ਬੱਚੇ ਦੇ ਮਾਪਿਆਂ ਨੇ ਪ੍ਰਸ਼ਾਸਨ ਤੋਂ ਇਨ੍ਹਾਂ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਦੀ ਮੰਗ ਕੀਤੀ ਤਾਂ ਜੋ ਬੱਚੇ ਸੁਰੱਖਿਅਤ ਰਹਿ ਸਕਣ।


Related News