ਸੈਂਟਰਲ ਜੇਲ ਦੇ 6 ਕੈਦੀਆਂ ਨੇ ਦਿੱਤਾ ਪੀ. ਸੀ. ਓ. ਦਾ ਪਹਿਲਾ ਪੇਪਰ

06/03/2018 10:59:23 AM

ਲੁਧਿਆਣਾ (ਸਿਆਲ)-ਉੱਚ-ਸਿੱਖਿਆ ਗ੍ਰਹਿਣ ਕਰਨ ਦੀ ਇੱਛਾ ਰੱਖਣ ਵਾਲੇ ਕੈਦੀ ਪੀ. ਸੀ. ਓ. ਇਮਤਿਹਾਨ ਪਾਸ ਕਰ ਕੇ ਸਿੱਧੇ ਬੀ. ਏ. 'ਚ ਦਾਖਲਾ ਲੈ ਸਕਦੇ ਹਨ। ਇਸ ਕਰ ਕੇ ਜੇਲ ਪ੍ਰਸ਼ਾਸਨ ਵੱਲੋਂ ਇਗਨੂ ਦੇ ਸਹਿਯੋਗ ਨਾਲ ਅਜਿਹੇ ਕੈਦੀਆਂ ਨੂੰ ਬੈਚੁਲਰ ਪ੍ਰੋਗਰਾਮ (ਬੀ. ਪੀ. ਪੀ.) ਦੀ ਤਿਆਰੀ ਕਰਵਾਈ ਜਾ ਰਹੀ ਹੈ, ਜਿਸ ਦਾ ਪਹਿਲਾ ਪੇਪਰ ਅੱਜ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ 'ਚ ਕੰਡਕਟ ਕੀਤਾ ਗਿਆ। ਇਗਨੂ ਯੂਨੀਵਰਸਿਟੀ ਦੇ ਸਹਾਇਕ ਖੇਤਰੀ ਨਿਰਦੇਸ਼ਕ ਪਰਮੇਸ਼ ਚੰਦਰ ਉਕਤ ਪੇਪਰ ਲੈਣ ਪਹੁੰਚੇ।
ਜੇਲ 'ਚ ਕੈਦੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੀ ਕਾਊਂਸਲਰ ਸੁਖਮਨੀ ਗਰੇਵਾਲ ਨੇ ਦੱਸਿਆ ਕਿ ਉਕਤ ਪ੍ਰੀਖਿਆ ਦੇ ਦੋ ਪੀ. ਸੀ. ਓ. ਪੇਪਰ ਪਾਸ ਕਰ ਕੇ ਕੈਦੀ ਸਿੱਧੇ ਤੌਰ 'ਤੇ ਬੀ. ਏ. 'ਚ ਦਾਖਲਾ ਲੈ ਸਕਦੇ ਹਨ। 
ਅੱਜ 6 ਕੈਦੀਆਂ ਨੇ ਪੇਪਰ ਦਿੱਤਾ। ਉਨ੍ਹਾਂ ਦੱਸਿਆ ਕਿ ਦੂਸਰਾ ਪੇਪਰ 21 ਜੂਨ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਕੈਦ ਹੋਣ 'ਤੇ ਕਈ ਕੈਦੀਆਂ 'ਚ ਸਿੱਖਿਆ ਹਾਸਲ ਕਰਨ ਦਾ ਟੀਚਾ ਹੁੰਦਾ ਹੈ, ਜਿਸ ਕਾਰਨ ਜੇਲ ਪ੍ਰਸ਼ਾਸਨ ਇਗਨੂ ਯੂਨੀਵਰਸਿਟੀ ਨਾਲ ਤਾਲਮੇਲ ਕਰ ਕੇ ਕੈਦੀਆਂ ਨੂੰ ਸਿੱਖਿਆ ਦਿਵਾਉਣ ਲਈ ਖੁਦ ਯਤਨਸ਼ੀਲ ਹੈ। ਇਸ ਮੌਕੇ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਤੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਵੀ ਮੌਜੂਦ ਸਨ।


Related News