ਸ਼ਮਕਿਰ ਮਾਸਟਰ ਸ਼ਤਰੰਜ : ਕਾਰਲਸਨ ਨੇ ਅਨੀਸ਼ ਨੂੰ ਹਰਾਇਆ; ਬੜ੍ਹਤ ਬਰਕਰਾਰ

04/29/2018 10:56:36 AM

ਸ਼ਮਕਿਰ, (ਨਿਖਲੇਸ਼ ਜੈਨ)—ਸਾਬਕਾ ਚੋਟੀ ਦੇ ਸ਼ਤਰੰਜ ਖਿਡਾਰੀ ਗਸੀਮੋਵ ਦੀ ਯਾਦ ਵਿਚ ਆਯੋਜਿਤ ਹੋਣ ਵਾਲੇ ਸ਼ਮਕਿਰ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ 8ਵੇਂ ਰਾਊਂਡ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਅਨੀਸ਼ ਗਿਰੀ 'ਤੇ ਜਿੱਤ ਦਰਜ ਕਰਦੇ ਹੋਏ ਆਪਣੀ ਬੜ੍ਹਤ ਬਰਕਰਾਰ ਰੱਖੀ।  

ਇੰਗਲਿਸ਼ ਓਪਨਿੰਗ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਕਾਰਲਸਨ ਨੇ ਬੋਰਡ ਦੇ ਦੋਨੋਂ ਹਿੱਸਿਆਂ ਵਿਚ ਜ਼ੋਰਦਾਰ ਖੇਡ ਦਿਖਾਉਂਦੇ ਹੋਏ 43 ਚਾਲਾਂ ਵਿਚ ਜਿੱਤ ਦਰਜ ਕੀਤੀ। ਚੀਨ ਦੇ ਡਿੰਗ ਲੀਰੇਨ ਨੇ ਲਗਾਤਾਰ ਦੂਸਰੀ ਜਿੱਤ ਦਰਜ ਕਰਦੇ ਹੋਏ ਮੇਜਬਾਨ ਅਜਰਬੈਜਾਨ ਦੇ ਮਾਮੇਦੋਵ ਰੌਫ ਨੂੰ ਹਰਾਇਆ। ਅਜਰਬੈਜਾਨ ਦੇ ਮੇਮੇਘਾਰੋਵ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੂੰ ਤਾਂ ਪੋਲੈਂਡ ਦੇ ਰਾਡਾਸਲਾਵ ਨੇ ਬੁਲਗਾਰੀਆ ਦੇ ਵੇਸਲਿਨ ਟੋਪਾਲੋਵ ਨੂੰ ਹਰਾਇਆ। 8 ਰਾਊਂਡ ਤੋਂ ਬਾਅਦ 5.5 ਅੰਕ ਬਣਾ ਕੇ ਮੈਗਨਸ ਕਾਰਲਸਨ (ਨਾਰਵੇ) ਪਹਿਲੇ, ਡਿੰਗ ਲੀਰੇਨ (ਚੀਨ) 5 ਅੰਕ ਦੇ ਨਾਲ ਦੂਸਰੇ, ਵੇਸਲਿਨ ਟੋਪਾਲੋਵ (ਬੁਲਗਾਰੀਆ), ਅਨੀਸ਼ ਗਿਰੀ (ਨੀਦਰਲੈਂਡ), ਸੇਰਗੀ ਕਾਰਿਆਕਿਨ (ਰੂਸ), ਤੈਮੂਰ ਰਦਾਬੋਵ, ਰਾਡਾਸਲੋਵ (ਪੋਲੈਂਡ) ਅਤੇ ਮੇਮੇਘਾਰੋਵ (ਅਜਰਬੈਜਾਨ) 4 ਅੰਕਾਂ ਦੇ ਨਾਲ ਸਾਂਝੇ ਤੀਸਰੇ ਸਥਾਨ 'ਤੇ, ਮਾਮਦੋਵ ਰੌਫ (ਅਜਰਬੈਜਾਨ) 3.5 ਅੰਕ ਬਣਾ ਕੇ ਚੌਥੇ ਅਤੇ ਡੇਵਿਡ ਨਵਾਰਾ (ਚੈੱਕ ਗਣਰਾਜ) 2 ਅੰਕਾਂ ਦੇ ਨਾਲ ਆਖਰੀ ਸਥਾਨ 'ਤੇ ਚਲ ਰਿਹਾ ਹੈ।  


Related News