ਕਾਰ ਦੇ ਕੈਂਟਰ ਹੇਠ ਵੜ੍ਹਨ ਕਾਰਨ ਦੋ ਦੀ ਮੌਤ

Wednesday, May 09, 2018 - 08:13 PM (IST)

ਕਾਰ ਦੇ ਕੈਂਟਰ ਹੇਠ ਵੜ੍ਹਨ ਕਾਰਨ ਦੋ ਦੀ ਮੌਤ

ਫਗਵਾੜਾ (ਹਰਜੋਤ)— ਫਗਵਾੜਾ-ਜਲੰਧਰ ਸੜਕ 'ਤੇ ਪਿੰਡ ਕਾਂਸ਼ੀ ਨਗਰ ਨੇੜੇ ਇੱਕ ਇੰਡੀਕਾ ਕਾਰ ਦੇ ਕੈਂਟਰ ਹੇਠ ਵੜ੍ਹ ਜਾਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।  ਜਿੱਥੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਿੰਦਰ ਕੌਰ (50 ਸਾਲਾ) ਅਤੇ ਮਨਮੀਤ ਸਿੰਘ (56 ਸਾਲਾ) ਵਾਸੀ ਨਿਊ ਜਵਾਹਰ ਨਗਰ ਜਲੰਧਰ ਵੱਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਿੰਦਰ ਕੌਰ ਲੁਧਿਆਣਾ 'ਚ ਤਾਇਨਾਤ ਆਪਣੇ ਭਰਾ ਡੀ.ਐਸ.ਪੀ. ਨੂੰ ਮਿਲ ਕੇ ਵਾਪਸ ਜਲੰਧਰ ਜਾ ਰਹੀ ਸੀ ਕਿ ਅਚਾਨਕ ਅੱਗੇ ਜਾ ਰਹੇ ਇਕ ਕੈਂਟਰ ਨੇ ਬ੍ਰੈਕ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਕੈਂਟਰ ਹੇਠਾਂ ਜਾ ਵੜ੍ਹੀ ਤੇ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਮੌਜੂਦ ਲੋਕਾਂ ਨੇ ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਕਾਰ 'ਚੋਂ ਬਾਹਰ ਕੱਢਿਆ। ਪੁਲਸ ਨੇ ਟਰੱਕ ਡਰਾਈਵਰ ਗੁਰਸੇਵਕ ਸਿੰਘ ਪੁੱਤਰ ਰੂੜ ਸਿੰਘ ਵਾਸੀ ਪਿੰਡ ਛੋਟਾ ਮਲੂਆ ਝਬਾਲ (ਤਰਨ-ਤਾਰਨ) ਖਿਲਾਫ਼ ਧਾਰਾ 283, 304-ਏ, 427 ਤਹਿਤ ਕੇਸ ਦਰਜ ਕੀਤਾ ਹੈ।


Related News