ਉਮੀਦਾਂ ਦੇ ਦੀਵੇ

06/06/2018 3:34:11 PM

ਰਹਿਣ ਵਿਚ ਦਿਲਾਂ ਦੇ ਕਸਕਣ,
ਨਿੱਤ ਅੱਖੀਆਂ ਦੇ ਵਿਚ ਰੜਕਣ,
ਉਮੀਦਾਂ ਦੇ ਦੀਵੇ।।
ਇਕ ਬਾਤ ਅਧੂਰੀ ਰਹਿ ਜਾਂਦੀ,
ਆਈ ਯਾਦ ਤਾ ਸੀਨੇ ਖੈਹਿ ਜਾਂਦੀ,
ਜਾਣਦਾ ਹਾ ਪੂਰੀ ਨਹੀਂ ਅਧੂਰੀ ਆ,
ਹਨੇਰਾ ਹੈ, ਬਸ ਇਕ ਚਿੰਗਾਰੀ ਜ਼ਰੂਰੀ ਆ,
ਪਰ ਜਾਂਦੇ ਸਾਰੇ ਖੁੱਸਕਣ,
ਉਮੀਦਾਂ ਦੇ ਦੀਵੇ।।
ਬਿਨ ਤੇਲ ਤੇ ਬਿਨ ਬੱਤੀਓ ਦੀਵਾ ਕਿੱਥੇ ਬੱਲਦਾ ਏ,
ਮੋੜ ਲਿਆਵੇ ਗਿਆਂ ਨੂੰ ਕੋਈ ਕਿੱਥੇ ਲੱਭਦਾ ਏ,
ਆਉਂਦੇ ਨੇ ਚੇਤੇ ਫਸਾਨੇ ਕਈ ਸਾਰੇ,
ਕੁੱਝ ਆਪਣਿਆਂ ਦੇ ਤੇ ਕੁੱਝ ਪਰਾਇਆਂ ਦੇ ਲਾਰੇ,
ਪਰ ਫਿਰ ਵੀ ਨਾ ਇਹ ਰੁੱਸਣ,
ਉਮੀਦਾਂ ਦੇ ਦੀਵੇ।।
ਆਉਣਗੇ ਬਥੇਰੇ ਸ਼ਾਮ-ਸਵੇਰੇ ਖਿਆਲ ਜੋ ਤੇਰੇ,
ਦੀਦ ਤੇਰੀ ਨੂੰ ਜਾਗੀ ਬੇਠੈ ਦੋ ਨੈਣ ਹਨੇਰੇ,
ਤਾਕ ਰੂਹ ਨੂੰ ਸਿਰਫ ਦਿਦਾਰ ਦੀ ਆ,
ਵਿਚ ਤੂਫਾਨ ਦੇ ਹਾਕਾਂ ਮਾਰਦੀ ਆ,
ਪਰ ਫਿਰ ਵੀ ਨਾ ਇਹ ਬੁੱਝਣ,
ਉਮੀਦਾਂ ਦੇ ਦੀਵੇ।।
ਤੱਤੇ ਤਵੇ ਤੇ ਪਈ ਸ਼ਿੱਟ ਵਾਂਗ ਉੱਡੇ ਸੁਪਨੇ,
ਖਾਲੀ ਜ਼ਿੰਦ ਰੂਹ ਨੂੰ ਪੁਕਾਰਦੀ ਆ,
ਹਵਾਵਾਂ ਜਾਦੀਆਂ ਨੇ ਮੁੜ ਸੰਦੇਸਾ ਦੇ ਕੇ,
ਕਲੀ ਉਹ ਵੀ ਆ ਜੋ ਦੁੱਖ ਸਹਾਰਦੀ ਆ,
ਐਸਾ ਵੱਜਿਆ ਚਾਬੁੱਕ ਤਕਦੀਰਾਂ ਦਾ,
ਪਰ ਫਿਰ ਵੀ ਨਾ ਇਹ ਟੁੱਟਣ,
ਉਮੀਦਾਂ ਦੇ ਦੀਵੇ।।
ਚੜ੍ਹਦੇ ਸੂਰਜ ਦੀ ਵੇਖ ਲਾਲੀ,
ਮੁੜ ਪੀੜ ਹਿਜ਼ਰ ਦੀ ਆਵੇ,
ਵਿਚ ਜੌਬਨ ਦੀ ਰੁੱਤੇ,
ਇਹ ਚੀਸ ਝੱਲੀ ਨਾ ਜਾਵੇ,
ਹੋਣੀ ਲਈ ਇਹ ਖੇਡ ਭਾਵੇਂ
ਪਰ ਫਿਰ ਵੀ ਨਾ ਇਹ ਸੁਸਤਣ,
ਉਮੀਦਾਂ ਦੇ ਦੀਵੇ।।
ਨਰਿੰਦਰ ਸਿੰਘ 


Related News