2027 ਤਕ ਦੇਸ਼ ''ਚ ਅਰਬਪਤੀਆਂ ਦੀ ਗਿਣਤੀ ਤਿੰਨ ਗੁਣਾ ਵਧੇਗੀ : ਰਿਪੋਰਟ

05/23/2018 11:45:53 PM

ਨਵੀਂ ਦਿੱਲੀ—ਅਰਬਪਤੀਆਂ ਦੇ ਮਾਮਲੇ 'ਚ ਭਾਰਤ ਦਾ ਦੁਨੀਆ 'ਚ ਤੀਜਾ ਸਥਾਨ ਹੈ ਅਤੇ ਆਉਣ ਵਾਲੇ 10 ਸਾਲਾਂ 'ਚ ਇਸ 'ਚ ਜ਼ਬਰਦਸਤ ਤੇਜ਼ੀ ਆਵੇਗੀ। 2027 ਤਕ ਭਾਰਤੀ ਅਮੀਰਾਂ ਦੀ ਸੂਚੀ 'ਚ 238 ਅਰਬਪਤੀ ਹੋਰ ਜੁੜ ਜਾਣਗੇ। ਇਕ ਰਿਪੋਰਟ 'ਅਫ੍ਰੋਏਸ਼ੀਆ ਬੈਂਕ ਗਲੋਬਲ ਵੈਲਥ ਮਾਈਗ੍ਰੇਸ਼ਨ ਰੀਵਿਊ' 'ਚ ਇਹ ਸਿੱਟਾ ਕੱਢਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਵਰਤਮਾਨ 'ਚ ਭਾਰਤ 'ਚ 119 ਅਰਬਪਤੀ ਹਨ, ਜਿਨ੍ਹਾਂ ਦੇ 2027 ਤਕ ਵੱਧ ਕੇ 357 ਹੋਣ ਦੀ ਉਮੀਦ ਹੈ। ਇਸ ਲਿਹਾਜ ਨਾਲ ਭਾਰਤ 'ਚ 238 ਅਰਬਪਤੀ ਵੱਧ ਜਾਣਗੇ ਜਦਕਿ ਇਸ ਮਿਆਦ 'ਚ ਚੀਨ 'ਚ 448 ਅਰਬਪਤੀ ਵੱਧਣਗੇ। 
2027 ਤਕ ਅਮਰੀਕਾ 'ਚ ਅਰਬਪਤੀਆਂ ਦੀ ਗਿਣਤੀ 884 ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਦੂਜੇ ਅਤੇ ਤੀਜੇ ਸਥਾਨ 'ਤੇ ਚੀਨ (697) ਅਤੇ ਭਾਰਤ (357) ਹੋਣਗੇ। ਅਰਬਪਤੀਆਂ ਤੋਂ ਮਤਲਬ ਅਜਿਹੇ ਲੋਕਾਂ ਤੋਂ ਜਿਨ੍ਹਾਂ ਦੀ ਕੁਲ ਜਾਇਦਾਦ ਇਕ ਅਰਬ ਡਾਲਰ ਜਾਂ ਉਸ ਤੋਂ ਵੱਧ ਹੈ। ਜਿਨ੍ਹਾਂ ਦੇਸ਼ਾਂ 'ਚ ਅਰਬਪਤੀਆਂ ਦੀ ਗਿਣਤੀ 'ਚ ਮਹੱਤਵਪੂਰਨ ਵਾਧਾ ਦਰਜ ਹੋਣ ਦੀ ਉਮੀਦ ਹੈ, ਉਨ੍ਹਾਂ 'ਚ ਰੂਸੀ ਸੰਘ (142), ਬ੍ਰਿਟੇਨ (113), ਜਰਮਨੀ (90) ਅਤੇ ਹਾਂਗਕਾਂਗ (78) ਸ਼ਾਮਲ ਹਨ। ਵਰਤਮਾਨ 'ਚ ਦੁਨੀਆਭਰ 'ਚ 2,252 ਅਰਬਪਤੀ ਹਨ ਅਤੇ ਇਨ੍ਹਾਂ ਦੇ 2027 ਤਕ ਵੱਧ ਕੇ 3,444 ਹੋਣ ਦੀ ਉਮੀਦ ਹੈ। 
ਕੁਲ ਜਾਇਦਾਦ ਦੇ ਆਧਾਰ 'ਤੇ ਭਾਰਤ ਵਿਸ਼ਵ ਦਾ ਛੇਵਾਂ ਸਭ ਤੋਂ ਅਮੀਰ ਦੇਸ਼ ਹੈ ਅਤੇ ਉਸ ਦੀ ਜਾਇਦਾਦ 8,230 ਅਰਬ ਡਾਲਰ ਹੈ। 62, 584 ਡਾਲਰ ਦੀ ਜਾਇਦਾਦ ਨਾਲ ਅਮਰੀਕਾ ਪਹਿਲੇ, ਚੀਨ (24,803 ਅਰਬ ਡਾਲਰ) ਦੂਜੇ ਅਤੇ ਜਾਪਾਨ (19,522 ਅਰਬ ਡਾਲਰ) ਤੀਜੇ ਸਥਾਨ 'ਤੇ ਹੈ। ਰਿਪੋਰਟ ਮੁਤਾਬਕ ਉਦਮੀਆਂ ਦੀ ਵੱਧ ਗਿਣਤੀ, ਬਿਹਤਰ ਸਿੱਖਿਆ ਪ੍ਰਣਾਲੀ, ਸੂਚਨਾ ਤਕਨਾਲੋਜੀ ਨੂੰ ਲੈ ਕੇ ਮਜ਼ਬੂਤ ਰੂਖ, ਰਿਅਲ ਅਸਟੇਟ, ਸਿਹਤ ਸੇਵਾ ਅਤੇ ਮੀਡੀਆ ਸਮੇਤ ਹੋਰ ਖੇਤਰਾਂ 'ਚ ਭਾਰਤ 'ਚ ਜਾਇਦਾਦ ਨਿਰਮਾਣ 'ਚ ਮਦਦ ਕਰਨਗੇ।


Related News