ਬੋਹਾ ਸਕੂਲ ਵਿਖੇ ਥਾਣਾ ਸਾਂਝ ਕੇਂਦਰ ਨੇ ਸਮਾਜਿਕ ਕੁਰਤੀਆਂ ਸਬੰਧੀ ਸਮਾਗਮ ਕਰਵਾਇਆ

05/23/2018 5:05:08 PM

ਬੋਹਾ (ਮਨਜੀਤ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਵਿਖੇ ਥਾਣਾ ਸਾਂਝ ਕੇਂਦਰ ਦੀ ਟੀਮ ਵਲੋਂ ਅਡੀਸ਼ਨਲ ਐੱਸ. ਐੱਚ. ਓ ਐੱਸ. ਆਈ ਸਤਵਿੰਦਰ ਸਿੰਘ ਦੀ ਅਗਵਾਈ 'ਚ ਹੋਲਦਾਰ ਕਸ਼ਮੀਰ ਸਿੰਘ, ਸਿਪਾਹੀ ਅਰਸ਼ਦੀਪ ਸ਼ਰਮਾ ਨੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਨੇ ਸਮਾਜਿਕ ਕੁਰੀਤੀਆਂ 'ਤੇ ਬੋਲਦਿਆਂ ਕਿਹਾ ਕਿ ਵਿੱਦਿਆ ਹਾਸਲ ਕਰਨ ਦੀ ਉਮਰ 'ਚ ਕਈ ਬੱਚੇ ਆਪਣੇ ਅਸਲੀ ਮਨੋਰਥ ਤੋਂ ਭਟਕ ਕੇ ਨਸ਼ਿਆਂ ਦੀ ਦਲਦਲ 'ਚ ਅਤੇ ਹੋਰ ਸਮਾਜਿਕ ਕੁਰੀਤੀਆਂ ਵੱਲ ਲੱਗ ਜਾਂਦੇ ਹਨ ਅਤੇ ਉਨ੍ਹਾਂ ਨੌਜਵਾਨਾਂ ਨੂੰ ਖੁਦ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਉਨ੍ਹਾਂ ਦਾ ਜੀਵਨ ਨਰਕ ਰੂਪ ਧਾਰਨ ਕਰ ਗਿਆ । 
ਇਸ ਮੌਕੇ ਉਨ੍ਹਾਂ ਟ੍ਰੈਫਿਕ ਨਿਯਮਾਂ, ਆਵਾਜ਼ ਪ੍ਰਦੂਸ਼ਣ ਅਤੇ ਕਾਨੂੰਨ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ । ਸਾਂਝ ਕੇਂਦਰ ਬੋਹਾ ਦੇ ਅਧਿਕਾਰੀ ਅਰਸ਼ਦੀਪ ਸ਼ਰਮਾਂ ਅਤੇ ਕਸ਼ਮੀਰ ਸਿੰਘ ਹੋਲਦਾਰ ਨੇ ਪੰਜਾਬ ਪੁਲਸ ਵਲੋਂ ਸ਼ੋਸਲ ਨੈੱਟਵਰਕਿੰਗ 'ਤੇ ਪੰਜਾਬ ਵਾਸੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਕੰਪਿਊਟਰ ਐਪਲੀਕੇਸ਼ਨਾਂ 'ਨਾਓ ਯੂਅਰ ਪੁਲਸ, ਸਾਂਝ ਪੁਲਸ ਅਤੇ ਨਾਰੀ ਸ਼ਕਤੀ ਆਦਿ ਦੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ। ਸਾਂਝ ਕਮੇਟੀ ਮੈਂਬਰ ਸੰਤੋਖ ਸਿੰਘ ਸਾਗਰ ਨੇ ਸਕੂਲ 'ਚ ਪੜ੍ਹ ਰਹੇ ਬੱਚਿਆਂ ਨੂੰ ਸਾਂਝ ਕੇਂਦਰ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਸਹੂਲਤਾਂ ਬਾਰੇ ਚਾਨਣਾਂ ਪਾਇਆ। ਸਕੂਲ ਦੇ ਪ੍ਰਿੰਸੀਪਲ ਮੁਕੇਸ਼ 
ਕੁਮਾਰ ਅਤੇ ਪੰਜਾਬੀ ਮਾਸਟਰ ਬਲਵਿੰਦਰ ਸਿੰਘ ਨੇ ਥਾਣਾ ਸਾਂਝ ਕੇਂਦਰ ਬੋਹਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਤੁਹਾਡੇ ਵਲੋਂ ਦਿੱਤੀ ਵੱਡਮੁੱਲੀ ਜਾਣਕਾਰੀ ਸਾਡੇ ਸਕੂਲੀ ਬੱਚਿਆਂ ਦੇ ਗਿਆਨ 'ਚ ਵਾਧਾ ਕਰੇਗੀ।
ਇਸ ਮੌਕੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਜਸ਼ਨਜੋਤ ਕੌਰ, ਕਿਰਨਜੀਤ ਕੌਰ ਅਤੇ 11ਵੀਂ ਜਮਾਤ 'ਚੋਂ ਮਨਦੀਪ ਕੌਰ, ਸੁਖਵੀਰ ਸਿੰਘ, ਅਕਾਸ਼ਦੀਪ ਰਾਮ, ਹਰਵੀਰ ਸਿੰਘ ਆਦਿ ਨੇ ਦੱਸਿਆ ਕਿ ਅੱਜ ਥਾਣਾ ਸਾਂਝ ਕੇਂਦਰ ਬੋਹਾ ਦੇ ਪੁਲਸ ਅਫਸਰ ਸਾਹਿਬਾਨਾਂ ਤੋਂ ਅਸੀਂ ਅਨੋਖੀ ਅਤੇ ਨਿਵੇਕਲੀ ਜਾਣਕਾਰੀ ਹਾਸਲ ਕੀਤੀ ਅਤੇ ਜਿਸ ਤੋਂ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਆਿ। ਇਸ ਮੌਕੇ ਲੈਕ. ਵਿਸ਼ਾਲ ਬਾਂਸਲ, ਲੈਕ. ਪਰਮਿੰਦਰ ਤਾਂਗੜੀ, ਮੁਕੇਸ਼ ਕੱਕੜ ਆਦਿ ਸਮੂਹ ਸਕੂਲ ਅਧਿਆਪਕ ਤੇ ਸਕੂਲੀ ਬੱਚੇ ਹਾਜ਼ਰ ਸਨ।


Related News