ਚੀਨ ''ਚ ਸੈਲਫ ਡਰਾਈਵਿੰਗ ਕਾਰ ਟੈਸਟ ਕਰਨ ਵਾਲੀ ਪਹਿਲੀ ਕੰਪਨੀ ਬੀ. ਐੱਮ. ਡਬਲਿਊ.

05/16/2018 12:44:22 PM

ਜਲੰਧਰ-ਸ਼ਿੰਘਾਈ ਨੇ ਬੀ. ਐੱਮ. ਡਬਲਿਊ. (BMW) ਨੂੰ ਸੈਲਫ ਡ੍ਰਾਈਵਿੰਗ ਕਾਰ ਟੈਸਟਿੰਗ ਲਈ ਲਾਈਸੈਂਸ ਦਿੱਤਾ ਹੈ। ਇਸ ਤਰ੍ਹਾਂ ਇਹ ਜਰਮਨ ਲਗਜ਼ਰੀ ਬ੍ਰਾਂਡ ਪਹਿਲਾਂ ਅਜਿਹਾ ਵਿਦੇਸ਼ੀ ਆਟੋਮੇਕਰ ਬਣ ਗਿਆ ਹੈ, ਜਿਸ ਨੇ ਚੀਨ ਦੀਆਂ ਸੜਕਾਂ 'ਤੇ ਆਟੋਨੋਮਸ ਵ੍ਹੀਕਲਜ਼ ਟੈਸਟ ਕੀਤਾ ਹੈ। ਸ਼ਿੰਘਾਈ ਕਮਿਸ਼ਨ ਆਫ ਇਕੋਨਾਮੀ ਐਂਡ ਇਨਫਾਰਮੇਂਸ਼ਨ ਤਕਨਾਲੌਜੀ ਨੇ ਹਾਲ ਹੀ ਬੀ. ਐੱਮ. ਡਬਲਿਊ. 7 ਸੀਰੀਜ਼ ਦੀ ਸਿਡਾਨਜ਼ ਨੂੰ ਦੋ ਲਾਈਸੇਂਸ ਦਿੱਤੇ ਗਏ ਹਨ।

 

ਕਮਿਸ਼ਨ ਮੁਤਾਬਕ ਸ਼ਹਿਰ 'ਚ ਮਾਰਚ ਮਹੀਨੇ ਦੌਰਾਨ ਹੀ ਟੈਸਟਿੰਗ ਪਰਮਿਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਸੀ। ਲੋਕਲ ਸਟੇਟ ਆਟੋਮੇਕਰ ਐੱਸ. ਏ. ਆਈ. ਸੀ. (SAIC) ਅਤੇ ਚਾਈਨੀਜ਼ ਵ੍ਹੀਕਲਜ਼ ਸਟਾਰਟਅਪ ਐੱਨ. ਆਈ. ਓ. (NIO) ਨੇ ਬਿਨ੍ਹਾਂ ਕਿਸੇ ਘਟਨਾ ਦੇ 6 ਹਜ਼ਾਰ ਕਿਲੋਮੀਟਰ ਤੋਂ ਜਿਆਦਾ ਡਰਾਈਵਿੰਗ ਕੀਤੀ ਹੈ।

 

ਪਰ ਜੋ ਲਾਈਸੈਂਸ ਦਿੱਤੇ ਗਏ ਹਨ, ਉਸ ਨਾਲ ਆਟੋਮੇਕਰਸ ਸ਼ਿੰਘਾਈ ਦੀ ਸਾਰੀਆਂ ਭੀੜ ਵਾਲੀਆਂ ਸੜਕਾਂ ਲਈ ਐਕਸੈਸ ਨਹੀਂ ਕਰ ਸਕਣਗੇ। ਇਕ ਸਟੇਟ ਨਿਊਜ਼ ਏਜੰਸੀ ਮੁਤਾਬਕ ਉਨ੍ਹਾਂ ਕੋਲ ਉੱਪਰ ਅਤੇ ਹੇਠਲੇ ਪਾਸੇ ਡਰਾਈਵ ਕਰਨ ਲਈ 5.6 ਕਿਲੋਮੀਟਰ ਦਾ ਰਸਤਾ ਹੈ। ਆਟੋਨੋਮਸ ਕਾਰ ਬਾਜ਼ਾਰ ਚੀਨ 'ਚ ਲੋਕਲ ਅਪਸਟਾਰਟ ਦੇ ਤੌਰ 'ਤੇ ਵੱਧ ਰਹੀਂ ਹੈ। ਤਕਨਾਲੌਜੀ ਦਿਗਜ਼ ਅਤੇ ਫਾਰੇਨ ਆਟੋਮੇਕਰਸ ਅਜਿਹੀਆਂ ਚੀਜ਼ਾਂ ਪ੍ਰੋਡਿਊਸ ਕਰ ਰਹੇ ਹਨ, ਜਿਸ ਨਾਲ ਭਵਿੱਖ 'ਚ ਟਰਾਂਸਪੋਰਟੇਸ਼ਨ ਲਈ ਕਈ ਲੋਕਾਂ ਨੂੰ ਉਮੀਦ ਹੈ।

 

ਇੰਟਰਨੈੱਟ ਫਰਮਸ ਅਲੀਬਾਬਾ (Alibaba) ਅਤੇ ਬੈਦੂ (Baidu) ਮੁਤਾਬਕ ਆਉਣ ਵਾਲੇ ਸਮੇਂ ਦੌਰਾਨ 3 ਤੋਂ 5 ਸਾਲਾਂ ਤੱਕ ਸੈਲਫ ਡਰਾਈਵਿੰਗ ਵ੍ਹੀਕਲਜ਼ ਦੇਸ਼ ਦੀਆਂ ਸੜਕਾਂ 'ਤੇ ਆ ਜਾਣਗੇ। ਦੋਵੇਂ ਹੀ ਕੰਪਨੀਆਂ ਇਸ 'ਚ ਵੱਡਾ ਇੰਵੈਸਟਮੈਂਟ ਕਰਨਗੀਆਂ।


Related News