ਗੁਰਦੁਆਰਾ ਪਤਾਲਪੁਰੀ ''ਚ ਅਸਥੀਆਂ ਪ੍ਰਵਾਹ ਕਰਨ ਜਾਂਦੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਦੇ ਉੱਡੇ ਪਰਖੱਚੇ
Monday, May 06, 2024 - 07:15 PM (IST)
ਘਨੌਲੀ (ਬਹਾਦਰਜੀਤ)- ਲਗਭਗ ਕਈ ਦਿਨਾਂ ਪਹਿਲਾਂ ਕੈਨੇਡਾ ਵਿਚ ਜ਼ਿਲ੍ਹਾ ਪਟਿਆਲਾ ਦੇ ਅਧੀਨ ਆਉਂਦੇ ਪਿੰਡ ਸਾਗਰਾਂ ਦੇ ਨੌਜਵਾਨ ਗੁਰਪਿੰਦਰ ਸਿੰਘ ਦੀ ਟਰਾਲੇ ਹਾਦਸੇ ਦੌਰਾਨ ਮੌਤ ਹੋ ਗਈ ਸੀ। ਸਸਕਾਰ ਕਰਨ ਤੋਂ ਬਾਅਦ ਬੀਤੇ ਦਿਨ ਆਪਣੇ ਪਿੰਡ ਸਾਗਰਾ ਜ਼ਿਲ੍ਹਾ ਪਟਿਆਲੇ ਤੋਂ ਸੁਖਵਿੰਦਰ ਸਿੰਘ ਆਪਣੇ ਪੁੱਤਰ ਗੁਰਪਿੰਦਰ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਆਪਣੇ ਰਿਸ਼ਤੇਦਾਰਾਂ ਸਮੇਤ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਲਈ ਤਿੰਨ ਗੱਡੀਆਂ ’ਤੇ ਰਵਾਨਾ ਹੋਇਆ।
ਜਦੋਂ ਉਹ ਰੂਪਨਗਰ ਪਾਰ ਕਰਨ ਉਪਰੰਤ ਘਨੌਲੀ ਨੇੜੇ ਅਲੀਪੁਰ ਦੇ ਜ਼ਿਮੀਂਦਾਰਾ ਪੈਟਰੋਲਿੰਗ ਪੰਪ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਸਵਿੱਫਟ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਅੱਗੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੱਗੇ ਬੈਠੀ ਔਰਤ ਜਸਵੀਰ ਕੌਰ ਦੀ ਗੰਭੀਰ ਹਾਲਤ ’ਚ ਫੱਟੜ ਹੋ ਗਈ। ਰਾਹਗੀਰਾਂ ਵੱਲੋਂ ਜਿੱਥੇ ਵੱਡੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਟਰੱਕ ਥੱਲੇ ਤੋਂ ਕੱਢਿਆ ਗਿਆ ਤਾਂ ਉੱਥੇ ਹੀ ਨੌਜਵਾਨ ਗੁਰੀ ਕਾਬੜਵਾਲ ਵੱਲੋਂ 112 ਨੰਬਰ ’ਤੇ ਕਾਲ ਕਰਕੇ ਐਂਬੂਲੈਂਸ ਨੂੰ ਘਟਨਾ ਵਾਲੇ ਸਥਾਨ ’ਤੇ ਮੰਗਵਾਇਆ ਗਿਆ ਅਤੇ ਫੱਟੜਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਈ ਭੇਜਿਆ ਗਿਆ ।
ਇਹ ਵੀ ਪੜ੍ਹੋ- ਹੁਣ ਜਲੰਧਰ 'ਚ ਗ੍ਰੇ ਰੰਗ ਦੀ ਵਰਦੀ ’ਚ ਦਿੱਸਣ ਲੱਗੇ ਆਟੋ ਚਾਲਕ, ਨਾ ਪਹਿਨਣ 'ਤੇ ਹੋਵੇਗਾ ਇਹ ਸਖ਼ਤ ਐਕਸ਼ਨ
ਇਸ ਦੌਰਾਨ ਡਾਕਟਰਾਂ ਨੇ ਜਸਵੀਰ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਚਰਨਜੀਤ ਕੌਰ ਦੀ ਹਾਲਤ ਨਾਜੁਕ ਵੇਖਦਿਆਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀਆ ਅਸਥੀਆਂ ਪ੍ਰਵਾਹ ਕਰਨ ਲਈ ਰਿਸ਼ਤੇਦਾਰਾਂ ਸਮੇਤ ਤਿੰਨ ਗੱਡੀਆਂ ਅਤੇ ਕੀਰਤਪੁਰ ਸਾਹਿਬ ਜਾ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਇਕ ਗੱਡੀ ਦੀ ਐਕਸੀਡੈਂਟ ਹੋਣ ਦੀ ਜਦੋਂ ਰਿਸ਼ਤੇਦਾਰ ਨੇ ਸੂਚਨਾ ਦਿੱਤੀ ਤਾਂ ਮੌਕੇ ’ਤੇ ਆ ਕੇ ਵੇਖਿਆ ਤਾਂ ਸਾਡੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਰਿਸ਼ਤੇਦਾਰਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਉਸ ਨੇ ਕਿਹਾ ਕਿ ਇਸ ਦੌਰਾਨ ਮੇਰੇ ਸਾਲੇ ਦਾ ਲੜਕਾ ਸੁਖਜੀਤ ਸਿੰਘ ਜੋਕਿ ਕਾਰ ਡਰਾਈਵ ਕਰ ਰਿਹਾ ਸੀ, ਉਸ ਦੇ ਸਮੇਤ ਪੰਜ ਜਣੇ ਕਾਰ ’ਚ ਸਵਾਰ ਸਨ। ਉਧਰ ਘਨੌਲੀ ਪੁਲਸ ਵੱਲੋਂ ਘਟਨਾ ਦੀ ਤਫ਼ਤੀਸ਼ ਜਾਰੀ ਹੈ।
ਇਹ ਵੀ ਪੜ੍ਹੋ- ਇਕ ਹੋਰ ਗਾਰੰਟੀ ਪੂਰਾ ਕਰੇਗੀ 'ਆਪ', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8