ਜੀਰਾ ਖਾਣ ਦੇ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Thursday, May 24, 2018 - 11:30 AM (IST)

ਨਵੀਂ ਦਿੱਲੀ— ਦੇਸ਼ 'ਚ ਮਸਾਲਿਆਂ ਦੀ ਵਰਤੋਂ ਦਾ ਵੱਖਰਾ ਹੀ ਮਹੱਤਵ ਹੈ। ਮਸਾਲੇ ਨਾ ਸਿਰਫ ਸੁਆਦ ਵਧਾਉਣ ਦਾ ਕੰਮ ਕਰਦੇ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਖਾਣੇ 'ਚ ਕਈ ਪਕਵਾਨ ਤਾਂ ਇਨ੍ਹਾਂ ਮਾਸਲਿਆਂ ਦੇ ਨਾਮ ਨਾਲ ਹੀ ਜਾਣੇ ਜਾਂਦੇ ਹਨ। ਜੀਰਾ 'ਚ ਕਈ ਗੁਣ ਹੁੰਦੇ ਹਨ ਜਿਨ੍ਹਾਂ ਨਾਲ ਤੁਹਾਡੀਆਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੀਰਾ ਸਰੀਰ ਦੇ ਸਾਰੇ ਅੰਗਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇ ਤੁਸੀਂ ਵੀ ਰੋਜ਼ ਜੀਰੇ ਦੇ ਕੁਝ ਦਾਣਿਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਈ ਫਾਇਦੇ ਮਿਲਦੇ ਹਨ। ਪ੍ਰੇਸ਼ਾਨੀ ਚਾਹੇ ਕੋਈ ਵੀ ਹੋਵੇ ਜੀਰਾ ਤੁਰੰਤ ਆਪਣਾ ਅਸਰ ਦਿਖਾਉਂਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਜੀਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਪਾਚਨ ਤੰਤਰ ਨੂੰ ਮਜ਼ਬੂਤ ਕਰੇ
ਜੀਰਾ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਪੇਟ ਦੀ ਸਮੱਸਿਆ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।
2. ਖੂਨ ਦੀ ਕਮੀ
ਜੀਰਾ ਸਰੀਰ 'ਚ ਹੋਣ ਵਾਲੀ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਨਾਲ ਹੀ ਇਹ ਖੂਨ ਨੂੰ ਸਾਫ ਕਰਕੇ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ।
3. ਡਾਇਰਿਆ ਤੋਂ ਆਰਾਮ
ਦਹੀਂ 'ਚ ਭੁੰਨੇ ਹੋਏ ਜੀਰੇ ਨੂੰ ਮਿਲਾ ਕੇ ਖਾਣ ਨਾਲ ਡਾਇਰਿਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
4. ਹਿੱਚਕੀ ਦੀ ਸਮੱਸਿਆ
ਜੀਰੇ 'ਚ ਥੋੜ੍ਹਾ ਜਿਹਾ ਸਿਰਕਾ ਮਿਲਾ ਕੇ ਪੀਣ ਨਾਲ ਹਿੱਚਕੀ ਆਉਣੀ ਬੰਦ ਹੋ ਜਾਂਦੀ ਹੈ।
5. ਡਾਇਬਿਟੀਜ਼ ਨੂੰ ਕੰਟਰੋਲ ਕਰੇ
ਡਾਇਬਿਟੀਜ਼ ਨੂੰ ਕੰਟਰੋਲ ਕਰਨ ਲਈ 1 ਛੋਟਾ ਚੱਮਚ ਪੀਸਿਆ ਹੋਇਆ ਜੀਰਾ ਦਿਨ 'ਚ 2 ਵਾਰ ਪਾਣੀ ਨਾਲ ਲਓ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।
6. ਮਲੇਰਿਆ
ਜੀਰੇ ਨੂੰ ਗੁੜ 'ਚ ਮਿਲਾ ਕੇ ਪੀਸ ਕੇ ਗੋਲੀਆਂ ਬਣਾ ਕੇ ਖਾਣ ਨਾਲ ਮਲੇਰਿਆ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।


Related News