ਲੱਖਾਂ ਰੁਪਏ ਲੈ ਕੇ ਏਜੰਟ ਨੇ ਜਹਾਜ਼ੇ ਚਾੜ੍ਹ ਦਿੱਤੇ ਪਤੀ-ਪਤਨੀ, ਵਿਦੇਸ਼ ਪਹੁੰਚ ਜੋ ਹੋਇਆ ਸੁਣ ਹੋਵੋਗੇ ਹੈਰਾਨ
Wednesday, Sep 11, 2024 - 06:21 PM (IST)
ਮਲੋਟ (ਜੁਨੇਜਾ) : ਵਿਦੇਸ਼ ਭੇਜਣ ਲਈ ਲੋਕਾਂ ਨਾਲ ਨਿੱਤ ਧੋਖਾਧੜੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਤਰਮਾਲਾ ਪਿੰਡ ਨਾਲ ਸਬੰਧਤ ਇਕ ਪਤੀ-ਪਤਨੀ ਨਾਲ 20 ਲੱਖ ਦੀ ਠੱਗੀ ਦਾ ਸਾਹਮਣੇ ਆਇਆ ਹੈ, ਜਿਸ ਨੂੰ ਵਰਕ ਪਰਮਿਟ 'ਤੇ ਸਿੰਗਾਪੁਰ ਭੇਜਿਆ ਸੀ ਪਰ ਮਲੇਸ਼ੀਆ ਵਿਚ ਨਿਆਸਰੇ ਛੱਡ ਦਿੱਤਾ। ਇਸ ਤੋਂ ਬਾਅਦ ਪਤੀ-ਪਤਨੀ ਨੂੰ ਪੱਲਿਓਂ ਟਿਕਟਾਂ ਲੈ ਕੇ ਵਾਪਸ ਭਾਰਤ ਮੁੜਨਾ ਪਿਆ। ਜਿਸ ਨੂੰ ਲੈ ਕੇ ਪੀੜਤ ਧਿਰ ਵੱਲੋਂ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਮਲੋਟ ਦੇ ਇਕ ਆਈਲੈਟਸ ਸੈਂਟਰ ਦੇ ਬਾਹਰ ਧਰਨਾ ਮਾਰਿਆ ਅਤੇ ਬਾਅਦ ਵਿਚ ਇਸ ਮਾਮਲੇ ਦੀ ਜ਼ਿਲ੍ਹਾ ਪੁਲਸ ਕਪਤਾਨ ਸਮੇਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਈਲੈਟਸ ਕੇਂਦਰ ਦੇ ਸੰਚਾਲਕ ਅਤੇ ਪੀੜਤ ਦੇ ਪਿੰਡ ਦੀ ਇਕ ਮਹਿਲਾ ਦੇ ਪਰਿਵਾਰ ਦੇ 4 ਮੈਂਬਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਹਾਲਾਂਕਿ ਇਸ ਮਾਮਲੇ ਵਿਚ ਸੱਚ-ਝੂਠ ਦਾ ਨਿਤਾਰਾ ਪੁਲਸ ਜਾਂਚ ਕਰੇਗੀ ਪਰ ਇਸ ਮਾਮਲੇ ਵਿਚ ਪੱਤਰਕਾਰਾਂ ਵੱਲੋਂ ਵਾਰ-ਵਾਰ ਸੰਪਰਕ ਕਰਨ 'ਤੇ ਸਬੰਧਤ ਆਈਲੈਟਸ ਸੈਂਟਰ ਮਾਲਕ ਵੱਲੋਂ ਸਾਹਮਣੇ ਆਉਣ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ ਜਦ ਕਿ ਪੀੜਤ ਧਿਰ ਦੇ ਪਿੰਡ ਮਹਿਲਾ ਜਿਸ ਦਾ ਨਾਮ ਸ਼ਿਕਾਇਤ ਵਿਚ ਦਰਜ ਹੈ ਦਾ ਕਹਿਣਾ ਹੈ ਕਿ ਉਹ ਕੇਂਦਰ ਸੰਚਾਲਕ ਨੂੰ ਸਾਹਮਣੇ ਆ ਕੇ ਆਪਣਾ ਪੱਖ ਰੱਖਣ ਲਈ ਕਹਿ ਰਹੇ ਹਨ ਪਰ ਉਸ ਵੱਲੋਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ, ਪੰਜਾਬ 'ਚ ਨਵਾਂ ਕਾਨੂੰਨ ਲਾਗੂ, 5 ਹਜ਼ਾਰ ਦਾ ਚਲਾਨ, ਪਾਸਪੋਰਟ 'ਚ ਵੀ ਆਵੇਗੀ ਦਿੱਕਤ
ਇਸ ਸਬੰਧੀ ਰਾਜਵਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਤਰਮਾਲਾ ਨੇ ਦੱਸਿਆ ਕਿ ਉਕਤ ਆਈਲੈਟਸ ਸੈਂਟਰ ਵੱਲੋਂ ਉਨ੍ਹਾਂ ਦੇ ਪਿੰਡ ਦੀ ਇਕ ਮਹਿਲਾ ਕੰਮ ਕਰਦੀ ਸੀ। ਜਿਸ ਨੇ ਉਸਨੂੰ ਅਤੇ ਉਸਦੀ ਪਤਨੀ ਰਮਨਦੀਪ ਕੌਰ ਨੂੰ 20 ਸਾਲਾਂ ਲਈ ਵਰਕਿਟ ਪਰਮਿਟ 'ਤੇ ਸਿੰਗਾਪੁਰ ਵਿਖੇ ਭੇਜਣ ਲਈ 20 ਲੱਖ 30 ਹਜ਼ਾਰ ਰੁਪਏ ਲਏ। ਇਹ ਰਕਮ ਉਨ੍ਹਾਂ ਉਕਤ ਕੇਂਦਰ ਸੰਚਾਲਕ ਦੇ ਕਹਿਣ ਤੇ ਖਾਤਿਆਂ ਵਿਚ ਪਾਈ। ਇਸ ਤੋਂ ਬਾਅਦ ਉਨ੍ਹਾਂ ਨੂੰ 23 ਅਪ੍ਰੈਲ ਨੂੰ ਮਲੇਸ਼ੀਆ ਭੇਜ ਦਿੱਤਾ। ਸੰਚਾਲਕ ਵੱਲੋਂ ਦਿੱਤੀ ਹਦਾਇਤ ਅਨੁਸਾਰ ਜਿਸ ਵਿਚੋਂ ਉਨ੍ਹਾਂ ਨੇ 6 ਲੱਖ ਮਲੇਸ਼ੀਆ ਜਾ ਕੇ ਇਕ ਏਜੰਟ ਨੂੰ ਦਿੱਤੇ, ਜਿਸ ਨੇ ਅੱਗੇ ਸਿੰਗਾਪੁਰ ਲੈ ਕੇ ਜਾਣਾ ਸੀ ਪਰ ਉਕਤ ਵਿਅਕਤੀ ਪੈਸੇ ਲੈ ਕੇ ਫਰਾਰ ਹੋ ਗਿਆ ਅਤੇ ਸੰਪਰਕ ਕਰਨ 'ਤੇ ਉਸ ਨੇ ਧਮਕੀਆਂ ਦੇ ਕੇ ਵਾਪਸ ਜਾਣ ਲਈ ਕਿਹਾ। ਇਸ ਸਬੰਧ ਵਿਚ ਉਨ੍ਹਾਂ ਜਦੋਂ ਮਲੋਟ ਸਥਿਤ ਆਈਲੈਟਸ ਕੇਂਦਰ ਸੰਚਾਲਕ ਨਾਲ ਸੰਪਰਕ ਕੀਤਾ ਤਾਂ ਇਸ ਨੇ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਉਹ ਕਿਸੇ ਤਰ੍ਹਾਂ ਪੈਸੇ ਦਾ ਪ੍ਰਬੰਧ ਕਰਕੇ 27 ਅਪ੍ਰੈਲ ਨੂੰ ਵਾਪਸ ਆਏ। ਇਸ ਦੌਰਾਨ ਜਦੋਂ ਆੲਲੈਟਸ ਕੇਂਦਰ ਸੰਚਾਲਕ ਕੋਲ ਆਏ ਤਾਂ ਉਸਨੇ ਉਨਾਂ ਨੂੰ ਕੋਈ ਲੜ ਨਹੀਂ ਫੜਾਇਆ।
ਇਹ ਵੀ ਪੜ੍ਹੋ : ਪੰਜਾਬ ਵਿਚ ਆਇਆ ਭੂਚਾਲ, ਘਰਾਂ 'ਚੋਂ ਬਾਹਰ ਨਿਕਲੇ ਲੋਕ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪੰਜਾਬ ਦੇ ਸਕੱਤਰ ਗੁਲਵੰਤ ਸਿੰਘ ਪੰਜਾਵਾ ਨੇ ਕਿਹਾ ਕਿ ਉਕਤ ਕਿਸਾਨ ਨਾਲ ਹੋਈ ਠੱਗੀ ਦੇ ਮਾਮਲੇ ਵਿਚ ਕਈ ਵਾਰ ਆਈਲੈਟਸ ਕੇਂਦਰ ਦੇ ਸੰਚਾਲਕ ਨਾਲ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਸ ਪ੍ਰਸਾਸ਼ਨ ਨੇ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ ਅਤੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪੱਕੇ ਤੌਰ 'ਤੇ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਟਰੈਵਲ ਏਜੰਟਾਂ 'ਤੇ ਸੂਬਾ ਸਰਕਾਰ ਦੀ ਵੱਡੀ ਕਾਰਵਾਈ
ਕੀ ਕਹਿਣਾ ਹੈ ਦੂਜੀ ਧਿਰ ਦਾ
ਇਸ ਮਾਮਲੇ ਵਿਚ ਸਬੰਧਤ ਆਈਲੈਟਸ ਸੰਚਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ। ਉਨ੍ਹਾਂ ਦਾ ਪਹਿਲਾਂ ਕਹਿਣਾ ਸੀ ਕਿ ਉਸਦੇ ਪਰਿਵਰ ਦਾ ਕੋਈ ਮੈਂਬਰ ਬਿਮਾਰ ਹੈ ਜਿਸ ਕਰਕੇ ਉਹ ਰੁੱਝਿਆ ਹੈ ਪਰ ਅੱਜ ਉਸਦਾ ਕਹਿਣਾ ਹੈ ਅਗਲੇ ਦੋ ਦਿਨਾਂ ਵਿਚ ਉਨ੍ਹਾਂ ਦੀ ਸਬੰਧਤ ਪਾਰਟੀ ਨਾਲ ਟੇਬਲ 'ਤੇ ਬੈਠ ਕੇ ਗੱਲਬਾਤ ਹੋਵੇਗੀ ਜਿਸ ਤੋਂ ਬਾਅਦ ਉਹ ਮੀਡੀਆ ਸਾਹਮਣੇ ਆਪਣਾ ਪੱਖ ਰੱਖੇਗਾ। ਉਧਰ ਉਕਤ ਸੈਂਟਰ ਵਿਚ ਕੰਮ ਕਰਨ ਵਾਲੀ ਇਕ ਅਟੈਡੈਂਟ ਨੇ ਕਿਹਾ ਕਿ ਇਹ ਸਾਰੇ ਪੈਸੇ ਉਨ੍ਹਾਂ ਕੋਲ ਨਹੀਂ ਆਏ ਸਗੋਂ ਚਾਰ ਥਾਵਾਂ 'ਤੇ ਗਏ ਹਨ ਜਿਸ ਵਿਚ ਇਕ ਲੜਕੀ ਪੀੜਤ ਧਿਰ ਦੇ ਪਿੰਡ ਨਾਲ ਸਬੰਧਤ ਹੈ। ਉਧਰ ਇਸ ਮਾਮਲੇ ਵਿਚ ਪੀੜਤ ਦੇ ਪਿੰਡ ਨਾਲ ਸਬੰਧਤ ਇਕ ਲੜਕੀ ਜਿਹੜੀ ਇਸ ਕੇਂਦਰ ਵਿਚ ਕੰਸਲਟੈਂਟ ਵਜੋਂ ਕੰਮ ਕਰਦੀ ਰਹੀ ਹੈ ਦਾ ਕਹਿਣਾ ਹੈ ਕਿ ਉਸ ਨੇ ਆਈਲੈਟਸ ਸੰਚਾਲਕ ਨੂੰ ਦਫ਼ਤਰ ਜਾ ਕੇ ਕਿਹਾ ਕਿ ਉਹ ਇਸ ਮਾਮਲੇ ਵਿਚ ਮੀਡੀਆ ਸਾਹਮਣੇ ਸਾਰੀ ਗੱਲ ਸਪੱਸ਼ਟ ਕਰੇ। ਉਂਝ ਇਸ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਆਪਣਾ ਪੱਖ ਡੀ. ਐੱਸ. ਪੀ . ਲੰਬੀ ਕੋਲ ਸਬੂਤਾਂ ਸਮੇਤ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਵਾਲਿਓ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗੀ ਕਣਕ ਮਿਲਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8