ਬੰਗਲਾਦੇਸ਼ ''ਚ ਪ੍ਰੋਫੈਸਰ ਦੇ ਕਤਲ ਦੇ ਦੋਸ਼ ''ਚ 2 ਇਸਲਾਮਿਕ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ

Tuesday, May 08, 2018 - 10:21 PM (IST)

ਢਾਕਾ— ਬੰਗਲਾਦੇਸ਼ ਦੀ ਇਕ ਅਦਾਲਤ ਨੇ ਇਕ ਉਦਾਰਵਾਦੀ ਪ੍ਰੋਫੈਸਰ ਦੇ ਕਤਲ ਦੇ ਦੋਸ਼ 'ਚ 2 ਇਸਲਾਮਿਕ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਤੇ ਤਿੰਨ ਹੋਰਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਜਮਾਤੁਲ ਮੁਜਾਹਿਦੀਨ ਬੰਦਲਾਦੇਸ਼ ਦੇ ਅੱਤਵਾਦੀਆਂ ਨੇ 23 ਅਪ੍ਰੈਲ 2016 ਨੂੰ ਰਾਜਸ਼ਾਹੀ 'ਚ ਪ੍ਰੋਫੈਸਰ ਏ.ਐੱਮ.ਐੱਮ. ਰਿਜਾਉਲ ਕਰੀਮ ਸਿਦੀਕੀ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕਤਲ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਜਮਾਤੁਲ ਮੁਜਾਹਿਦੀਨ ਬੰਗਲਾਦੇਸ਼ ਦਾ ਇਸਲਾਮਿਕ ਸਟੇਟ ਦੇ ਪ੍ਰਤੀ ਝੁਕਾਅ ਹੈ। ਵਕੀਲ ਨੇ ਦੱਸਿਆ ਕਿ ਬੋਗੁਰਾ ਦੇ ਮਕਵਾਤ ਹੁਸੈਨ ਤੇ ਰਾਜਸ਼ਾਹੀ ਯੂਨੀਵਰਸਿਟੀ 'ਚ ਪ੍ਰੋਫੈਸਰ ਸਿਦੀਕੀ ਦੇ ਅੰਗ੍ਰੇਜੀ ਵਿਭਾਗ ਦੇ ਵਿਦਿਆਰਥੀ ਸ਼ਰੀਫੁਲ ਇਸਲਾਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਕਤਲ ਦਾ ਸਾਜ਼ਿਸ਼ਕਰਤਾ ਸ਼ਰੀਫੁਲ ਇਸਲਾਮ ਫਿਲਹਾਲ ਫਰਾਰ ਹੈ।


Related News