ਔਰੰਗਾਬਾਦ ਦੰਗਾ ਮਾਮਲਾ : ਪੁਲਸ ਨੇ 70 ਲੋਕਾਂ ਨੂੰ ਲਿਆ ਹਿਰਾਸਤ ''ਚ

05/15/2018 1:29:23 AM

ਮੁੰਬਈ— ਮੱਧ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਦੰਗਾ ਮਾਮਲੇ ਦੇ ਸਿਲਸਿਲੇ 'ਚ ਤਕਰੀਬਨ 70 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਔਰੰਗਾਬਾਦ ਰੇਂਜ ਦੇ ਪੁਲਸ ਇੰਚਾਰਜ ਮਿਲਿੰਦ ਭਰਾਂਬੇ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਸਥਿਤੀ ਠੀਕ ਹੋ ਗਈ ਹੈ ਅਤੇ ਪਿਛਲੇ 2 ਦਿਨਾਂ 'ਚ ਕਿਸੇ ਵੀ ਘਟਨਾ ਦਾ ਕੋਈ ਸਮਾਚਾਰ ਨਹੀਂ ਮਿਲਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 8 ਮਾਮਲੇ ਦਰਜ ਕੀਤੇ ਗਏ ਹਨ। ਇਸ 'ਚ ਸਰਵਜਨਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਦੰਗਾ ਅਤੇ ਅੱਗਜਨੀ ਜਿਹੇ ਅਪਰਾਧਾਂ ਲਈ ਸੈਂਕੜੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਹਾਲਾਤ ਠੀਕ ਰਹਿਣ 'ਤੇ ਇੰਟਰਨੈੱਟ ਸੇਵਾ ਮੰਗਲਵਾਰ ਸਵੇਰ ਤੋਂ ਬਹਾਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਿੰਸਾ 'ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਚਸ਼ਮਦੀਦਾਂ ਦੇ ਬਿਆਨ ਦੇ ਆਧਾਰ 'ਤੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News