PRTC ਦੀ ਚੱਲਦੀ ਬੱਸ ''ਚ ਸੀਟ ਨੂੰ ਲੈ ਕੇ ਪੈ ਗਿਆ ਰੌਲਾ, ਪੁਲਸ ਮੁਲਾਜ਼ਮ ਨੇ ਕੱਢ ਲਿਆ ਰਿਵਾਲਵਰ
Monday, May 11, 2026 - 01:52 PM (IST)
ਸੁਲਤਾਨਪੁਰ ਲੋਧੀ (ਜ.ਬ) : ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਨੇੜੇ ਇਕ ਚੱਲਦੀ ਪੀ.ਆਰ. ਟੀ. ਸੀ. ਦੀ ਬੱਸ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਪੁਲਸ ਮੁਲਾਜ਼ਮ ਅਤੇ ਬੱਸ ਕੰਡਕਟਰ ਵਿਚਕਾਰ ਸੀਟ ਨੂੰ ਲੈ ਕੇ ਤਿੱਖਾ ਵਿਵਾਦ ਹੋ ਗਿਆ। ਮੌਕੇ 'ਤੇ ਮਾਹੌਲ ਇੰਨਾ ਭੱਖ ਗਿਆ ਕਿ ਗੁੱਸੇ ਵਿਚ ਆਏ ਪੁਲਸ ਮੁਲਾਜ਼ਮ ਨੇ ਆਪਣਾ ਰਿਵਾਲਵਰ ਤੱਕ ਕੱਢ ਲਿਆ, ਜਿਸ ਨਾਲ ਬੱਸ ਵਿਚ ਸਵਾਰ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਅੰਦਰ ਸੀਟ 'ਤੇ ਬਿਠਾਉਣ ਨੂੰ ਲੈ ਕੇ ਸ਼ੁਰੂ ਹੋਈ ਬਹਿਸ ਕੁਝ ਹੀ ਸਮੇਂ ਵਿਚ ਤਕਰਾਰ ਵਿਚ ਬਦਲ ਗਈ। ਇਸ ਦੌਰਾਨ ਕੁਝ ਯਾਤਰੀਆਂ ਵੱਲੋਂ ਪੂਰੇ ਘਟਨਾਕ੍ਰਮ ਦੀ ਵੀਡੀਓ ਆਪਣੇ ਮੋਬਾਈਲ ਫੋਨਾਂ ਵਿਚ ਕੈਦ ਕਰ ਲਈ ਗਈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਪਿੰਡ ਘਣੀਏ ਵਾਲਾ ਦੀ ਸੁਖਵੀਰ ਕੌਰ ਦਾ ਵਿਦੇਸ਼ 'ਚ ਗੋਲੀਆਂ ਮਾਰ ਕੇ ਕਤਲ
ਘਟਨਾ ਤੋਂ ਬਾਅਦ ਬੱਸ ਕੰਡਕਟਰ ਵੱਲੋਂ ਪੁਲਸ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਉਧਰ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਪੁਲਸ ਮੁਲਾਜ਼ਮ ਦੇ ਵਿਵਹਾਰ 'ਤੇ ਸਵਾਲ ਚੁੱਕੇ ਜਾ ਰਹੇ ਹਨ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵੱਡਾ ਹਾਦਸਾ, ਕੰਡਕਟਰ ਦੀ ਮੌਤ, ਭਿਆਨਕ ਬਣੇ ਹਾਲਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
