ਪਾਵਰਕਾਮ ਨੇ ਆਖਿਰ ਚੁੱਕ ਲਿਆ ਵੱਡਾ ਕਦਮ, ਵੱਡੀ ਗਿਣਤੀ ਲੋਕਾਂ ਨੂੰ ਹੋਵੇਗਾ ਫਾਇਦਾ

Saturday, May 02, 2026 - 03:05 PM (IST)

ਪਾਵਰਕਾਮ ਨੇ ਆਖਿਰ ਚੁੱਕ ਲਿਆ ਵੱਡਾ ਕਦਮ, ਵੱਡੀ ਗਿਣਤੀ ਲੋਕਾਂ ਨੂੰ ਹੋਵੇਗਾ ਫਾਇਦਾ

ਲੁਧਿਆਣਾ (ਖੁਰਾਣਾ) : ਪਿਛਲੇ ਕਰੀਬ 23 ਮਹੀਨਿਆਂ ਤੋਂ ਬਿਜਲੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਨਸੀਬ ਹੋਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਅਗਰ ਨਗਰ ਡਵੀਜ਼ਨ ਤਹਿਤ ਪੈਂਦੇ ਵੱਖ-ਵੱਖ ਇਲਾਕਿਆਂ ਵਿਚ ਆਮ ਕਰਕੇ ਬਿਜਲੀ ਦਾ ਗ੍ਰਿਡ ਫੇਲ ਹੋਣ ਤੇ ਜ਼ਮੀਨ ਦੇ ਥੱਲੇ ਵਿਛੀਆਂ ਤਾਰਾਂ ਦੇ ਜਾਲ ਵਿਚ ਫਾਲਟ ਪੈਣ ਕਾਰਨ ਅਗਰ ਨਗਰ, ਡੀ.ਸੀ. ਕੰਪਲੈਕਸ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਫਾਟੇਨ ਚੌਕ ਆਦਿ ਇਲਾਕਿਆਂ ਵਿਚ ਵਸੇ ਲੱਖਾਂ ਪਰਿਵਾਰਾਂ ਨੂੰ ਕਈ-ਕਈ ਦਿਨਾਂ ਤੱਕ ਬਿਜਲੀ ਦੀ ਸਪਲਾਈ ਸ਼ੁਰੂ ਨਾ ਹੋਣ ਕਾਰਨ ਪੀਣ ਵਾਲੇ ਪੀਣ ਦੀ ਇਕ ਇਕ ਬੂੰਦ ਲਈ ਤਰਸਣਾ ਪੈ ਰਿਹਾ ਹੈ। ਹੁਣ ਪਾਵਰਕਾਮ ਵੱਲੋਂ ਕਰੀਬ 4 ਕਰੋੜ ਰੁ. ਦੀ ਲਾਗਤ ਨਾਲ ਬਿਜਲੀ ਦੇ ਅੰਡਰਗਰਾਊਂਡ ਲਾਈਨਾਂ ਨੂੰ ਓਵਰਹੈੱਡ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਅਗਰ ਨਗਰ ਡਵੀਜ਼ਨ ਵਿਚ ਲਗਭਗ ਅੱਧੇ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿਚ ਸ਼ਹਿਰ ਦੇ ਪੋਸ਼ ਕਮਰਸ਼ੀਅਲ ਇਲਾਕੇ ਰੱਖ ਬਾਗ, ਕਾਲਜ ਰੋਡ, ਸਿਵਲ ਲਾਈਨ, ਮਲਹਾਰ ਰੋਡ, ਫਾਊਾਟੇਨ ਚੌਕ ਘੁਮਾਰ ਮੰਡੀ ਅਤੇ ਫਿਰੋਜ਼ਪੁਰ ਰੋਡ ਦੇ ਬਾਜ਼ਾਰ ਮੁੱਖ ਤੌਰ 'ਤੇ ਸ਼ਾਮਲ ਹਨ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖਬਰ, ਵਿਧਾਨ ਸਭਾ 'ਚ ਉਠਿਆ ਮੁੱਦਾ

14 ਜੂਨ 2024 ਨੂੰ ਜਦੋਂ ਭਿਆਨਕ ਗਰਮੀ ਕਾਰਨ ਅਸਮਾਨ ਤੋਂ ਅੱਗ ਵਰ੍ਹ ਰਹੀ ਸੀ ਉਦੋਂ ਸਿਵਲ ਲਾਈਨ ਬਿਜਲੀ ਦਾ ਗ੍ਰਿਡ ਫੇਲ ਹੋਣ ਕਾਰਨ ਸ਼ਹਿਰ ਦਾ ਅੱਧਾ ਹਿੱਸਾ ਕਰੀਬ ਚਾਰ ਦਿਨਾਂ ਤੱਕ ਹਨੇਰੇ ਵਿਚ ਡੁੱਬਿਆ ਰਿਹਾ ਜਿਸ ਕਾਰਨ ਲੋਕਾਂ ਦਾ ਜੀਵਨ ਰੁਕ ਜਿਹਾ ਗਿਆ ਤੇ ਲੋਕਾਂ ਦਾ ਗੁੱਸਾ ਫੁੱਟ ਉੱਠਿਆ ਤੇ ਇਲਾਕਾ ਨਿਵਾਸੀਆਂ ਨੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ। 'ਜਗ ਬਾਣੀ' ਵੱਲੋਂ ਆਮ ਜਨਤਾ ਦੇ ਹੱਕ ਵਿਚ ਚੁੱਕੀ ਗਈ ਆਵਾਜ਼ ਤੋਂ ਬਾਅਦ ਮੌਕੇ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਕਈ ਚੀਫ ਇੰਜੀਨੀਅਰਾਂ ਤੇ ਉੱਚ ਅਧਿਕਾਰੀਆਂ ਸਮੇਤ ਕਰੀਬ 200 ਮੁਲਾਜ਼ਮਾਂ ਦੀ ਟੀਮ ਜਿਸ ਵਿਚ ਦਿੱਲੀ ਤੋਂ ਬੁਲਾਈ ਗਈ ਵਿਸ਼ੇਸ਼ ਟੀਮ ਵੀ ਸ਼ਾਮਲ ਰਹੀ, ਨੂੰ ਬਿਜਲੀ ਦਾ ਫਾਲਟ ਲੱਭਣ ਲਈ ਕਈ ਦਿਨਾਂ ਤੱਕ ਪਸੀਨਾ ਵਹਾਉਣਾ ਪਿਆ। ਆਖਿਰਕਾਰ ਚਾਰ ਦਿਨਾਂ ਬਾਅਦ ਇਲਾਕੇ ਵਿਚ ਬਿਜਲੀ ਦੀਆਂ ਸੇਵਾਵਾਂ ਫਿਰ ਤੋਂ ਬਹਾਲ ਹੋ ਸਕੀਆਂ ਸਨ ਜਿਸ ਕਾਰਨ ਆਮ ਜਨਤਾ ਵਿਚ ਸਰਕਾਰ ਦੀ ਜੰਮ ਕੇ ਕਿਰਕਿਰੀ ਹੋਈ |

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਇਮਾਰਤਾਂ ਵਾਲਿਆਂ ਨੂੰ ਜਾਰੀ ਹੋਣਗੇ ਚਾਲਾਨ, ਮੁਲਾਜ਼ਮਾਂ ਨੂੰ ਕਾਰਵਾਈ ਲਈ ਹੁਕਮ

ਕੀ ਕਹਿੰਦੇ ਹਨ ਅਧਿਕਾਰੀ

ਐਕਸੀਅਨ ਰਾਜੇਸ਼ ਸ਼ਰਮਾ ਨੇ ਦਾਅਵਾ ਕੀਤਾ ਕਿ ਇਲਾਕੇ ਵਿਚ ਬਿਜਲੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬਿਜਲੀ ਦੀ ਅੰਡਰਗਰਾਊਂਡ ਕੇਬਲ ਨੂੰ ਓਵਰਹੈੱਡ ਕਰ ਦਿੱਤਾ ਗਿਆ ਹੈ। 1 ਮਈ ਦੀ ਦੇਰ ਸ਼ਾਮ ਨੂੰ ਸਾਰੇ ਸਿਸਟਮ ਨੂੰ ਅਮਲੀ ਜਾਮਾ ਪਹਿਨਾਉਣ ਸਬੰਧੀ ਸਾਰਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ |

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਨ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News