ਏਸ਼ੀਆਈ ਬਾਜ਼ਾਰ ਮਿਲੇ-ਜੁਲੇ, SGX ਨਿਫਟੀ ''ਚ 0.2 ਫੀਸਦੀ ਦੀ ਗਿਰਾਵਟ

05/22/2018 8:07:55 AM

ਨਵੀਂ ਦਿੱਲੀ— ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਅਤੇ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਤੇਜ਼ੀ 'ਚ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਮਜ਼ਬੂਤੀ 'ਚ ਦੇਖਣ ਨੂੰ ਮਿਲਿਆ। ਇਸ ਦੇ ਇਲਾਵਾ ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ 10,600 ਦੇ ਹੇਠਾਂ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਉੱਥੇ ਹੀ, ਸੋਮਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਨੈਸਡੈਕ ਕੰਪੋਜਿਟ ਅਤੇ ਐੱਸ. ਡੀ. ਪੀ.-500 ਇੰਡੈਕਸ ਕ੍ਰਮਵਾਰ 0.5 ਫੀਸਦੀ ਅਤੇ 0.7 ਫੀਸਦੀ ਤਕ ਵਧ ਕੇ ਬੰਦ ਹੋਏ ਹਨ। ਡਾਓ ਜੋਂਸ 298.20 ਅੰਕ ਯਾਨੀ 1.21 ਫੀਸਦੀ ਵਧ ਕੇ ਬੰਦ ਹੋਇਆ।

ਇਸ ਵਿਚਕਾਰ ਮੰਗਲਵਾਰ ਦੇ ਕਾਰੋਬਾਰ 'ਚ ਚੀਨ ਦਾ ਬਾਜ਼ਾਰ ਸ਼ੰਘਾਈ 10 ਅੰਕ ਕਮਜ਼ੋਰ ਹੋ ਕੇ 3,204 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਨਿੱਕੇਈ 9 ਅੰਕ ਡਿੱਗ ਕੇ 22,993 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 22 ਅੰਕ ਕਮਜ਼ੋਰ ਹੋ ਕੇ 10,521 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗ ਕਾਂਗ ਦਾ ਹੈਂਗ ਸੇਂਗ 186 ਅੰਕ ਦੀ ਤੇਜ਼ੀ ਨਾਲ 31,234 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆਈ ਦਾ ਇੰਡੈਕਸ ਕੋਸਪੀ 0.2 ਫੀਸਦੀ ਵਧ ਕੇ 2,465 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸਿੰਗਾਪੁਰ ਦਾ ਸਟਰੇਟਸ ਟਾਈਮਜ਼ 0.4 ਫੀਸਦੀ ਚੜ੍ਹ ਕੇ 3,560 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।


Related News