ਚੱਲਦੀ ਐਂਬੂਲੈਂਸ ਨੂੰ ਲੱਗੀ ਅੱਗ, ਡਰਾਈਵਰ ਨੇ ਸਮਝਦਾਰੀ ਨਾਲ ਬਚਾਈ ਆਪਣੀ ਜਾਨ

06/03/2018 11:09:53 AM

ਉਤਰ ਪ੍ਰਦੇਸ਼— ਬਾਗਪਤ ਦੇ ਮੇਰਠ ਰੋਡ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਮੇਰਠ ਰੋਡ ਤੋਂ ਜਾ ਰਹੀ ਇਕ 108 ਐਂਬੂਲੈਂਸ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਘਬਰਾਏ ਡਰਾਈਵਰ ਨੇ ਕਿਸੇ ਤਰ੍ਹਾਂ ਐਂਬੂਲੈਂਸ ਨੂੰ ਸਾਈਡ 'ਤੇ ਲਗਾਇਆ ਅਤੇ ਖੁਦ ਦੀ ਜਾਨ ਬਚਾਈ। ਇਸ ਦੇ ਬਾਅਦ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਐਂਬੂਲੈਂਸ ਸੜ ਕੇ ਸੁਆਹ ਹੋ ਗਈ। ਐਂਬੂਲੈਂਸ ਬਾਗਪਤ ਦੇ ਪਿਲਾਨਾ ਖੇਤਰ ਦੇ ਸਰਕਾਰੀ ਹਸਪਤਾਲ ਦੀ ਦੱਸੀ ਜਾ ਰਹੀ ਹੈ। ਹਾਦਸੇ ਦੇ ਸਮੇਂ ਕੋਈ ਮਰੀਜ਼ ਐਂਬੂਲੈਂਸ 'ਚ ਨਹੀਂ ਸੀ। 
ਹਾਦਸੇ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਅੱਗ ਲੱਗਣ ਦੇ ਬਾਅਦ ਲੋਕਾਂ ਦੀ ਭੀੜ ਇੱਕਠੀ ਹੋ ਗਈ। ਐਂਬੂਲੈਂਸ ਸੜਨ ਨਾਲ ਸਿਹਤ ਵਿਭਾਗ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।


Related News