''ਟੋਲ ਪਲਾਜ਼ਾ ''ਤੇ ਬਿਨ੍ਹਾਂ ਰੁਕੇ ਸਫ਼ਰ ਦਾ ਆਨੰਦ ਲੈਣ ਲਈ ਯਾਤਰੀਆਂ ਨੂੰ ਕਰਨਾ ਪੈ ਸਕਦਾ ਹੈ ਇੰਤਜ਼ਾਰ''

05/26/2018 4:48:16 PM

ਨਵੀਂ ਦਿੱਲੀ — ਰਾਸ਼ਟਰੀ ਰਾਜਮਾਰਗਾਂ 'ਤੇ ਰੇਡੀਓ ਆਵਿਰਤੀ ਪਛਾਣ( Radio Frequency Identification) ਟੈਗ ਦੀ ਸਹਾਇਤਾ ਨਾਲ ਬਿਨ੍ਹਾਂ ਰੁਕੇ ਸਫਰ ਦਾ ਆਨੰਦ ਲੈਣ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ ਜਿਸ ਤਕਨੀਕ ਦੇ ਜ਼ਰੀਏ ਟੋਲ ਪਲਾਜ਼ਾ ਤੋਂ ਲੰਘਣਾ ਆਸਾਨ ਬਣਨ ਵਾਲਾ ਸੀ, ਉਸਦੇ ਹਾਰਡ ਵੇਅਰ 'ਚ ਕੋਈ ਗੜਬੜ ਆ ਗਈ ਹੈ। ਹੁਣ ਇਸ ਤਕਨੀਕ ਨੂੰ ਫਿਰ ਤੋਂ ਠੀਕ ਕਰਨਾ ਹੋਵੇਗਾ। ਇਸ ਕੰਮ ਨੂੰ ਅੰਤਰਰਾਸ਼ਟਰੀ ਕੰਪਨੀ ਵਲੋਂ ਪੂਰਾ ਕੀਤਾ ਜਾਣਾ ਹੈ, ਜਿਸ ਨੂੰ ਕਿ ਇਸ ਖੇਤਰ 'ਚ ਮਹਾਰਤ ਹਾਸਲ ਹੈ। ਇਸ ਕੰਪਨੀ ਨੂੰ ਭਵਿੱਖ 'ਚ ਹੋਰ ਯੋਜਨਾਵਾਂ ਨਾਲ ਜੋੜੇ ਜਾਣ ਦੀ ਸੰਭਾਵਨਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਆਰ.ਐੱਫ.ਆਈ.ਡੀ. ਟੈਗ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਲਈ ਕੋਰੀਆ ਐਕਸਪ੍ਰੈੱਸ ਹਾਈਵੇਅ ਇਨਫਾਰਮੇਸ਼ਨ ਕਾਰਪੋਰੇਸ਼ਨ(ਕੇ.ਈ.ਐੱਚ.ਆਈ.ਸੀ.) ਨਾਲ ਤਕਨੀਕੀ ਸਮਝੋਤੇ ਲਈ ਗੱਲਬਾਤ ਕਰ ਰਿਹਾ ਹੈ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ(ਐੱਨ.ਐੱਚ.ਏ.ਆਈ.) ਨੇ ਫਾਸਟੈਗ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਰੋਡੀਓ ਫ੍ਰੀਕੁਐਂਸੀ ਪਛਾਣ ਤਕਨੀਕ ਦਾ ਇਤੇਮਾਲ ਹੁੰਦਾ ਹੈ। ਇਸ ਤਕਨੀਕ ਕਾਰਨ ਕਾਰਾਂ ਨੂੰ ਟੋਲ 'ਤੇ ਭੁਗਤਾਨ ਕਰਨ ਲਈ ਰੁਕਣਾ ਨਹੀਂ ਪੈਂਦਾ। ਆਰ.ਐੱਫ.ਆਈ.ਡੀ. ਤਕਨੀਕ ਵਾਲਾ ਸਟੀਕਰ ਇਕ ਪ੍ਰੀਪੇਡ ਖਾਤੇ ਨਾਲ ਜੁੜਿਆ ਹੁੰਦਾ ਹੈ। ਜਿਸ ਸਮੇਂ ਵਿਅਕਤੀ ਟੋਲ ਤੋਂ ਲੰਘਦਾ ਹੈ ਤਾਂ ਪ੍ਰੀਪੇਡ ਖਾਤੇ 'ਚੋਂ ਆਪਣੇ ਆਪ ਰਾਸ਼ੀ ਕੱਟ ਹੋ ਜਾਂਦੀ ਹੈ। ਕੁਝ ਰਿਪੋਰਟਾਂ ਦੇ ਮੁਤਾਬਕ ਆਰ.ਐੱਫ.ਆਈ.ਡੀ.ਟੈਗ ਦੀ ਸਹਾਇਤਾ ਨਾਲ ਰਾਜਮਾਰਗਾਂ 'ਤੇ ਟੋਲ ਟੈਕਸ ਨੂੰ ਡਿਜ਼ੀਟਲ ਬਣਾਉਣ ਦੀ ਕੋਸ਼ਿਸ਼ 'ਚ ਹਾਰਡਵੇਅਰ ਦੀ ਗੜਬੜੀ ਦੀ ਉਲਝਣ ਸਾਹਮਣੇ ਆ ਗਈ। ਪਿਛਲੇ ਦੋ ਸਾਲ ਦੌਰਾਨ ਸਿਰਫ 25 ਲੱਖ ਟੈਗ ਵਿਕੇ ਜਿਨ੍ਹਾਂ ਵਿਚੋਂ ਜ਼ਿਆਦਾਤਰ ਯਾਤਰੀ ਵਾਹਨਾਂ ਲਈ ਖਰੀਦੇ ਗਏ ਹਨ।
ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਗੱਲਬਾਤ ਦੌਰਾਨ ਦੱਸਿਆ,'ਇਹ ਇਕ ਇਸ ਤਰ੍ਹਾਂ ਦਾ ਮੁੱਦਾ ਹੈ ਜਿਸਦਾ ਮੈਂ ਸਮਾਧਾਨ ਨਹੀਂ ਕਰ ਸਕਿਆ ਹਾਂ।' ਉਨ੍ਹਾਂ ਦੇ ਮੰਤਰਾਲੇ ਨੇ ਕੇ.ਈ.ਐੱਚ.ਆਈ.ਸੀ. ਨੂੰ ਇਕ ਸਾਂਝੇ ਉੱਦਮ ਲਈ ਸੱਦਾ ਦਿੱਤਾ ਹੈ, ਜੋ ਕਿ ਫਾਸਟੈਗ ਨੂੰ ਇਕ ਨਵੀਂ ਸ਼ੁਰੂਆਤ ਦੇਵੇਗਾ। ਇਹ ਕਿਸੇ ਤਰ੍ਹਾਂ ਦਾ ਤਕਨੀਕੀ ਕਰਾਰ ਹੋ ਸਕਦਾ ਹੈ, ਜਿਸ ਦੇ ਤਹਿਤ ਕੇਂਦਰ ਸਰਕਾਰ ਪ੍ਰੋਜੈਕਟ ਨੂੰ ਲਾਗੂ ਕਰਨ 'ਚ ਕੇ.ਈ.ਐੱਚ.ਆਈ.ਸੀ. ਦੀ ਮਹਾਰਤ ਦੀ ਸਹਾਇਤਾ ਲਵੇਗੀ। ਜਦੋਂ ਗਡਕਰੀ ਨੂੰ ਇਹ ਪੁੱਛਿਆ ਗਿਆ ਕਿ ਕੀ ਸਰਕਾਰ ਆਰ.ਐੱਫ.ਆਈ.ਡੀ. ਟੈਗ ਨੂੰ ਖਤਮ ਕਰੇਗੀ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸਰਕਾਰ ਨੇ ਬੀਤੇ ਦਸੰਬਰ ਤੋਂ ਹਰੇਕ ਚਾਰ ਪਹੀਆ ਵਾਹਨਾਂ ਲਈ ਟੈਗ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਆਈ.ਸੀ.ਆਈ.ਸੀ.ਆਈ. ਵਰਗੇ ਬੈਂਕ ਅਤੇ ਪੇਟੀਐੱਮ ਭੁਗਤਾਨ ਬੈਂਕ ਵਰਗੀਆਂ ਇਕਾਈਆਂ ਵੀ ਇਸ ਖੇਤਰ ਵਿਚ ਉਤਰੀਆਂ ਹਨ। ਭੁਗਤਾਨ ਦੀ ਇਸ ਪ੍ਰਕਿਰਿਆ ਨੂੰ ਅੰਜਾਮ ਦੇਣ ਵਾਲੀ ਵਰਲਡ ਲਾਈਨ 8 ਬੈਂਕਾਂ ਨਾਲ ਮਿਲ ਕੇ ਫਾਸਟੈਗ ਲਾਗੂ ਕਰਨ 'ਤੇ ਕੰਮ ਕਰਦੀ ਹੈ। ਵਰਲਡ ਲਾਈਨ ਦੇ ਅਨੁਮਾਨਾਂ ਅਨੁਸਾਰ 15 ਲੱਖ ਟੈਗ ਪਹਿਲਾ ਹੀ ਜਾਰੀ ਕੀਤੇ ਜਾ ਚੁੱਕੇ ਹਨ। ਪਿਛਲੇ ਚਾਰ ਮਹੀਨਿਆਂ 'ਚ 8 ਲੱਖ ਟੈਗ ਜਾਰੀ ਕੀਤੇ ਗਏ ਹਨ। ਫਾਸਟੈਗ ਦੇ ਜ਼ਰੀਏ ਕੁੱਲ ਮਾਲੀਆ ਇਕੱਤਰਤਾ ਪਿਛਲੇ ਮਹੀਨੇ 25 ਅਰਬ ਰੁਪਏ ਰਿਹਾ।
ਇਸ ਵੇਲੇ ਕਰੀਬ 10 ਕੰਪਨੀਆਂ ਫਾਸਟੈਗ ਮੁਹੱਈਆ ਕਰਵਾ ਰਹੀਆਂ ਹਨ, ਜਿਨ੍ਹਾਂ ਵਿਚ ਆਈ.ਸੀ.ਆਈ.ਸੀ.ਆਈ., ਭਾਰਤੀਅ ਸਟੇਟ ਬੈਂਕ(ਐੱਸ.ਬੀ.ਆਈ.) ਅਤੇ ਪੰਜਾਬ ਨੈਸ਼ਨਲ ਬੈਂਕ ਵੀ ਸ਼ਾਮਲ ਹੈ। ਐੱਸ.ਬੀ.ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ 80 ਫੀਸਦੀ ਫਾਸਟੈਗ ਯਾਤਰੀ ਵਾਹਨਾਂ ਨੂੰ ਜਾਰੀ ਕੀਤੇ ਹਨ। ਇਹ ਹੀ ਉਹ ਖੇਤਰ ਹੈ ਜਿਸ ਵਿਚ ਉਦਯੋਗ ਬਦਲਾਓ ਦੀ ਉਮੀਦ ਕਰ ਰਿਹਾ ਹੈ।


Related News