ਨੌਜਵਾਨ ਨੂੰ ਘੇਰ ਕੇ ਢਿੱਡ ''ਚ ਮਾਰਿਆ ਚਾਕੂ
Monday, May 21, 2018 - 05:22 AM (IST)

ਨਵਾਂਗਰਾਓਂ, (ਮੁਨੀਸ਼)- ਨਗਰ ਵਿਚ 3 ਨੌਜਵਾਨਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਉਸ 'ਤੇ ਤਾਬੜਤੋੜ ਚਾਕੂਆਂ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ। ਹਮਲੇ ਦਾ ਕਾਰਨ ਰੰਜਿਸ਼ ਦੱਸਿਆ ਜਾ ਰਿਹਾ ਹੈ। ਜ਼ਖਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੇਸ ਵਿਚ ਜਾਂਚ ਅਧਿਕਾਰੀ ਹਰਭਿੰਦਰ ਸਿੰਘ ਨੇ ਦੱਸਿਆ ਕਿ ਆਸ਼ੀਸ਼ ਮੋਟਰਸਾਈਕਲ 'ਤੇ ਆਪਣੇ ਘਰ ਜਨਤਾ ਮਾਰਗ ਵੱਲ ਜਾ ਰਿਹਾ ਸੀ ਕਿ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ 3 ਨੌਜਵਾਨ ਆਏ ਤੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਢਿੱਡ ਵਿਚ ਚਾਕੂਆਂ ਨਾਲ ਵਾਰ ਕੀਤੇ ਤੇ ਫਰਾਰ ਹੋ ਗਏ। ਆਸ਼ੀਸ਼ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਚਿਕਨਾ, ਜਾਦੂ ਤੇ ਓਦੋ ਖਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।