2 ਲੜਕੀਆਂ ''ਤੇ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਹਮਲਾ, 1 ਦੀ ਮੌਤ

05/17/2018 11:05:32 AM

ਹਿਮਾਚਲ ਪ੍ਰਦੇਸ਼—ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰ 'ਚ ਕੁਝ ਲੋਕਾਂ ਨੇ 2 ਲੜਕੀਆਂ 'ਤੇ ਹਮਲਾ ਕਰ ਦਿੱਤਾ। ਹਮਲੇ ਨਾਲ ਇਕ ਲੜਕੀ ਦੀ ਮੌਤ ਹੋ ਗਈ ਜਦਕਿ ਦੂਜੀ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਮਾਮਲਾ ਸੋਲਨ ਜ਼ਿਲੇ ਦੇ ਬਰੋਟੀਵਾਲਾ ਖੇਤਰ ਦਾ ਹੈ। ਜਿੱਥੇ 2 ਲੜਕੀਆਂ 'ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਕ ਲੜਕੀ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਅਤੇ ਦੂਜੀ ਗੰਭੀਰੀ ਰੂਪ ਨਾਲ ਜ਼ਖਮੀ ਹੋ ਗਈ। ਮ੍ਰਿਤਕ ਲੜਕੀ 28 ਸਾਲ ਦੀ ਹੈ ਅਤੇ ਦੂਜੀ ਲੜਕੀ ਬੱਦੀ ਹਸਪਤਾਲ 'ਚ ਭਰਤੀ ਹੈ, ਜਿੱਥੇ ਤੋਂ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਦਯੋਗਿਕ ਖੇਤਰ ਬਰੋਟੀਵਾਲਾ ਦੇ ਹਿਲ ਵਿਊ ਅਪਾਰਟਮੈਂਟ 'ਚ ਇਹ ਦੋਵੇਂ ਲੜਕੀਆਂ ਰਹਿੰਦੀਆਂ ਸਨ। ਇੱਥੇ ਬੀਤੀ ਰਾਤ ਕੁਝ ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ 'ਤੇ ਹਮਲਾ ਬੋਲ ਦਿੱਤਾ, ਜਿਸ 'ਚ ਇਕ ਦੀ ਮੌਤ ਹੋ ਗਈ। 
ਡੀ.ਐਸ.ਪੀ ਖਜਾਨਾ ਰਾਮ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਕ ਵਿਅਕਤੀ ਨੂੰ ਪੁਲਸ ਨੇ ਪੁੱਛਗਿਛ ਲਈ ਹਿਰਾਸਤ 'ਚ ਲਿਆ ਹੈ।


Related News