ਪਿੰਡਾਂ ’ਚ 11 ਮੈਂਬਰੀ ਐੱਸ. ਸੀ. ਸੈੱਲ ਕਾਂਗਰਸ ਟੀਮਾਂ ਦਾ ਗਠਨ ਕੀਤਾ ਜਾਵੇਗਾ : ਰਮੇਸ਼ ਡਡਵਿੰਡੀ

01/11/2019 5:09:31 PM

ਕਪੂਰਥਲਾ (ਮੱਲ੍ਹੀ)- ਸਾਬਕਾ ਬਲਾਕ ਸੰਮਤੀ ਮੈਂਬਰ ਤੇ ਐੱਸ. ਸੀ. ਸੈੱਲ ਕਾਂਗਰਸ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਰਮੇਸ਼ ਡਡਵਿੰਡੀ ਨੇ ਪ੍ਰੈੱਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਐੱਸ. ਸੀ. ਸੈੱਲ (ਕਾਂਗਰਸ) ਸੁਲਤਾਨਪੁਰ ਲੋਧੀ ਦੇ ਨਵੇਂ ਢਾਂਚੇ ਦਾ ਪੁਨਰ ਗਠਨ ਜਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕੇ ਦੇ ਹਰੇਕ ਪਿੰਡ ’ਚ 11 ਮੈਂਬਰੀ ਐੱਸ. ਸੀ. ਸੈੱਲ (ਕਾਂਗਰਸ) ਟੀਮਾਂ ਦਾ ਗਠਨ ਕੀਤਾ ਜਾਵੇਗਾ। ਚੇਅਰਮੈਨ ਰਮੇਸ਼ ਡਡਵਿੰਡੀ ਨੇ ਕਿਹਾ ਕਿ ਪਾਰਟੀ ਦੇ ਧਿਆਨ ’ਚ ਆਇਆ ਹੈ ਕਿ ਬਹੁਤ ਸਾਰੇ ਐੱਸ. ਸੀ. ਸੈੱਲ (ਕਾਂਗਰਸ) ਸੁਲਤਾਨਪੁਰ ਲੋਧੀ ਦੇ ਨਾਮਜ਼ਦ ਅਹੁਦੇਦਾਰ ਪਾਰਟੀਆਂ ਦੀਆਂ ਗਤੀਵਿਧੀਆਂ ’ਚ ਸਰਗਰਮੀ ਤੇ ਤਨਦੇਹੀ ਨਾਲ ਹਿੱਸਾ ਨਹੀਂ ਲੈ ਰਹੇ, ਜਿਨ੍ਹਾਂ ਦੀ ਥਾਂ ਨਵੇਂ ਪਾਰਟੀ ਵਰਕਰਾਂ ਨੂੰ ਅਹੁਦੇਦਾਰ ਨਾਮਜ਼ਦ ਕਰ ਕੇ ਪਾਰਟੀ ਦੀ ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ’ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਦੇਖ-ਰੇਖ ਹੇਠ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤੇ ਜਾ ਰਹੇ ਸੂਬਾ ਪੱਧਰੀ ਸਮਾਗਮ ਨੂੰ ਸਫਲ ਬਣਾਉਣ ਲਈ ਐੱਸ. ਸੀ. ਸੈੱਲ ਕਾਂਗਰਸ ਕਮੇਟੀ ਸੁਲਤਾਨਪੁਰ ਲੋਧੀ ਦਾ ਹਰੇਕ ਵਰਕਰ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵੇਗਾ।


Related News