CSK vs SRH, IPL 2024 : ਰਿਤੁਰਾਜ ਦੀਆਂ 98 ਦੌੜਾਂ ਨਾਲ ਹੈਦਰਾਬਾਦ ਨੂੰ ਮਿਲਿਆ 213 ਦੌੜਾਂ ਦਾ ਟੀਚਾ

04/28/2024 9:35:01 PM

ਸਪੋਰਟਸ ਡੈਸਕ : ਆਈਪੀਐੱਲ 2024 ਦਾ 46ਵਾਂ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਸੁਪਰ ਸੰਡੇ ਨੂੰ ਖੇਡਿਆ ਜਾ ਰਿਹਾ ਹੈ। ਹਾਲਾਂਕਿ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਚੇਨਈ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਚੇਨਈ ਦੇ ਕਪਤਾਨ ਰਿਤੁਰਾਜ ਗਾਇਕਵਾੜ ਲਗਾਤਾਰ ਦੂਜੇ ਮੈਚ 'ਚ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਹੋਵੇ ਪਰ ਉੁਨ੍ਹਾਂ ਨੇ 98 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਤਿੰਨ ਵਿਕਟਾਂ 'ਤੇ 212 ਦੌੜਾਂ ਤੱਕ ਪਹੁੰਚਾਇਆ। ਇਸ ਸਕੋਰ ਵਿੱਚ ਡੇਰਿਲ ਮਿਸ਼ੇਲ ਦੀਆਂ 52 ਦੌੜਾਂ ਅਤੇ ਸ਼ਿਵਮ ਦੂਬੇ ਦੀਆਂ 39 ਦੌੜਾਂ ਦਾ ਵੀ ਯੋਗਦਾਨ ਰਿਹਾ। ਧੋਨੀ ਨੇ ਵੀ 5 ਦੌੜਾਂ ਬਣਾਈਆਂ।
ਚੇਨਈ ਸੁਪਰ ਕਿੰਗਜ਼ : 212/3 (20 ਓਵਰ)
ਚੇਨਈ ਲਈ ਓਪਨਿੰਗ ਕਰਨ ਆਏ ਅਜਿੰਕਿਆ ਰਹਾਣੇ 12 ਗੇਂਦਾਂ 'ਚ 9 ਦੌੜਾਂ ਬਣਾ ਕੇ ਭੁਵਨੇਸ਼ਵਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਡੇਰਿਲ ਮਿਸ਼ੇਲ ਨਾਲ ਮਿਲ ਕੇ ਕਪਤਾਨ ਰਿਤੁਰਾਜ ਗਾਇਕਵਾੜ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਹੈਦਰਾਬਾਦ ਦੇ ਗੇਂਦਬਾਜ਼ਾਂ ਦੀ ਖ਼ਬਰ ਲਈ। ਕਪਤਾਨ ਰਿਤੁਰਾਜ 27 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਉਣ ਵਿੱਚ ਸਫਲ ਰਿਹਾ। ਮਿਸ਼ੇਲ ਨੇ ਵੀ ਤੇਜ਼ੀ ਨਾਲ ਬੱਲੇਬਾਜ਼ੀ ਜਾਰੀ ਰੱਖੀ। ਡੇਰਿਲ ਲੈਅ ਵਿੱਚ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਮੱਧ ਓਵਰਾਂ 'ਚ ਸ਼ਾਨਦਾਰ ਸ਼ਾਟ ਲਗਾਏ। ਉਨ੍ਹਾਂ ਨੇ 32 ਗੇਂਦਾਂ 'ਚ 7 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ ਅਤੇ ਉਨਾਦਕਟ ਦੀ ਗੇਂਦ 'ਤੇ ਨਿਤੀਸ਼ ਰੈੱਡੀ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਰਿਤੁਰਾਜ ਨੇ ਸ਼ਿਵਮ ਦੂਬੇ ਦੇ ਨਾਲ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 200 ਤੱਕ ਪਹੁੰਚਾਇਆ। ਗਾਇਕਵਾੜ ਤੋਂ ਲਗਾਤਾਰ ਦੂਜੇ ਮੈਚ ਵਿੱਚ ਸੈਂਕੜਾ ਲਗਾਉਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ। 20ਵੇਂ ਓਵਰ 'ਚ ਉਹ ਨਟਰਾਜਨ ਦੀ ਗੇਂਦ 'ਤੇ ਨਿਤੀਸ਼ ਰੈੱਡੀ ਦੇ ਹੱਥੋਂ ਕੈਚ ਆਊਟ ਹੋ ਗਏ। ਗਾਇਕਵਾੜ ਨੇ 54 ਗੇਂਦਾਂ ਵਿੱਚ 10 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 98 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਿਵਮ ਦੂਬੇ ਨੇ 20 ਗੇਂਦਾਂ 'ਚ 39 ਦੌੜਾਂ ਬਣਾ ਕੇ ਸਕੋਰ ਨੂੰ 212 ਤੱਕ ਪਹੁੰਚਾਇਆ। ਮਹਿੰਦਰ ਸਿੰਘ ਧੋਨੀ ਨੇ ਦੋ ਗੇਂਦਾਂ ਖੇਡੀਆਂ ਜਿਸ ਵਿੱਚ ਉਹ ਪੰਜ ਦੌੜਾਂ ਬਣਾਉਣ ਵਿੱਚ ਸਫਲ ਰਹੇ।

ਟਾਸ ਜਿੱਤਣ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਅਸੀਂ ਗੇਂਦਬਾਜ਼ੀ ਕਰਨ ਜਾ ਰਹੇ ਹਾਂ। ਬੇਸ਼ੱਕ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੰਨਾ ਰੌਲਾ ਕਿਉਂ ਹੈ। ਮੁੰਡੇ ਬਹੁਤ ਉਤਸ਼ਾਹਿਤ ਹਨ। ਸਾਡੇ ਕੋਲ ਭੁਵੀ ਹੈ ਜੋ ਨਵੀਂ ਗੇਂਦ ਦਾ ਬਹੁਤ ਵਧੀਆ ਗੇਂਦਬਾਜ਼ ਹੈ, ਮੈਂ ਉਨ੍ਹਾਂ ਨੂੰ ਜਿੱਥੇ ਵੀ ਲੋੜ ਹੁੰਦੀ ਹੈ, ਅੱਗੇ ਕਰਦਾ ਹਾਂ। ਅਸੀਂ ਇੱਕ ਵਾਧੂ ਬੱਲੇਬਾਜ਼ ਦੇ ਨਾਲ ਜਾ ਰਹੇ ਹਾਂ, ਮਾਰਕੰਡੇ ਅੱਜ ਮੈਚ ਵਿੱਚ ਨਹੀਂ ਖੇਡ ਸਕਣਗੇ।
ਚੇਨਈ ਦੇ ਕਪਤਾਨ ਰਿਤੁਰਾਜ ਗਾਇਕਵਾੜ ਨੇ ਕਿਹਾ ਕਿ ਟਾਸ ਜਿੱਤਣ ਦੀ ਉਮੀਦ ਸੀ, ਅਸੀਂ ਜ਼ਿਆਦਾ ਕੰਟਰੋਲ ਨਹੀਂ ਕਰ ਸਕਦੇ। ਜੇਕਰ ਅਸੀਂ ਉਨ੍ਹਾਂ ਦੇ ਖਿਲਾਫ ਦੌੜਾਂ ਬਣਾਈਆਂ ਤਾਂ ਉਹ ਯਕੀਨੀ ਤੌਰ 'ਤੇ ਦਬਾਅ 'ਚ ਹੋਣਗੇ। ਅਸੀਂ ਪਾਵਰਪਲੇ ਵਿੱਚ ਉਹੀ ਸ਼ੁਰੂਆਤ ਨਹੀਂ ਕਰ ਸਕੇ ਹਾਂ ਅਤੇ ਕਈ ਵਾਰ ਜਦੋਂ ਅਸੀਂ ਉਨ੍ਹਾਂ ਨੂੰ ਪ੍ਰਾਪਤ ਕਰਦੇ ਹਾਂ, ਅਸੀਂ ਚੰਗੀ ਤਰ੍ਹਾਂ ਖਤਮ ਨਹੀਂ ਕਰਦੇ ਹਾਂ। ਕੁੱਲ ਮਿਲਾ ਕੇ, ਅਸੀਂ ਜਿੱਥੇ ਹਾਂ ਉਸ ਤੋਂ ਖੁਸ਼ ਹਾਂ ਪਰ ਅਸੀਂ ਉਨ੍ਹਾਂ ਮਹਾਨ ਪਲਾਂ ਨੂੰ ਜਿੱਤਣਾ ਚਾਹੁੰਦੇ ਹਾਂ।
ਹੈੱਡ ਟੂ ਹੈੱਡ
ਕੁੱਲ ਮੈਚ - 20
ਚੇਨਈ - 14 ਜਿੱਤਾਂ
ਹੈਦਰਾਬਾਦ - 6 ਜਿੱਤਾਂ
ਪਿੱਚ ਰਿਪੋਰਟ
ਐੱਮਏ ਚਿਦੰਬਰਮ ਦੀ ਪਿੱਚ ਗੇਂਦਬਾਜ਼ਾਂ ਦਾ ਪੱਖ ਪੂਰਦੀ ਹੈ, ਜਿਸ ਕਾਰਨ ਬੱਲੇਬਾਜ਼ਾਂ ਲਈ ਦੌੜਾਂ ਬਣਾਉਣੀਆਂ ਮੁਸ਼ਕਲ ਹੋ ਜਾਂਦੀਆਂ ਹਨ। ਹਾਲਾਂਕਿ ਤ੍ਰੇਲ ਕਾਰਨ ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।
ਮੌਸਮ
ਚੇਨਈ ਵਿੱਚ ਇਨ੍ਹੀਂ ਦਿਨੀਂ ਬਹੁਤ ਗਰਮੀ ਪੈ ਰਹੀ ਹੈ। ਸ਼ਾਮ ਨੂੰ ਤਾਪਮਾਨ 31 ਡਿਗਰੀ ਦੇ ਕਰੀਬ ਰਹੇਗਾ। ਨਮੀ ਲਗਭਗ 80% ਰਹੇਗੀ, ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਦੋਵੇਂ ਟੀਮਾਂ ਦੀ ਪਲੇਇੰਗ 11 
ਚੇਨਈ ਸੁਪਰ ਕਿੰਗਜ਼:
ਅਜਿੰਕਿਆ ਰਹਾਣੇ, ਰਿਤੁਰਾਜ ਗਾਇਕਵਾੜ (ਕਪਤਾਨ), ਡੇਰਿਲ ਮਿਸ਼ੇਲ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐੱਮਐੱਸ ਧੋਨੀ (ਵਿਕਟਕੀਪਰ), ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ, ਮਤਿਸ਼ਾ ਪਥੀਰਾਣਾ।
ਸਨਰਾਈਜ਼ਰਜ਼ ਹੈਦਰਾਬਾਦ: ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਏਡਨ ਮਾਰਕਰਮ, ਹੇਨਰਿਕ ਕਲਾਸੇਨ (ਵਿਕਟਕੀਪਰ), ਨਿਤੀਸ਼ ਰੈੱਡੀ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਟ, ਟੀ ਨਟਰਾਜਨ।


Aarti dhillon

Content Editor

Related News