ਸੁਚੇਤਗਡ਼੍ਹ ਦੀ ਪੰਚਾਇਤ ਨੇ ਵਿਧਾਇਕ ਤੋਂ ਕੀਤੀ ਗਰਾਂਟ ਦੀ ਮੰਗ

01/11/2019 5:12:44 PM

ਕਪੂਰਥਲਾ (ਧੀਰ)- ਪੰਚਾਇਤੀ ਚੋਣਾਂ ’ਚ ਪਿੰਡ ਸੁਚੇਤਗਡ਼੍ਹ ਤੋਂ ਨਵ ਨਿਯੁਕਤ ਸਰਪੰਚ ਜਸਬੀਰ ਕੌਰ ਪਤਨੀ ਬਲਦੇਵ ਸਿੰਘ, ਕੁਲਵਿੰਦਰ ਕੌਰ ਪੰਚ ਪਤਨੀ ਸ਼ੰਮੀ, ਸੁਖਦੇਵ ਸਿੰਘ ਨੰਬਰਦਾਰ, ਰਾਜਵਿੰਦਰ ਕੌਰ ਪਤਨੀ ਗੁਰਵਿੰਦਰ ਕੌਰ, ਸੋਮਾ ਰਾਣੀ ਪਤਨੀ ਦੇਸ ਰਾਜ (ਸਾਰੇ ਮੈਂਬਰ ਪੰਚਾਇਤ) ਨੇ ਵਿਧਾਇਕ ਨਵਤੇਜ ਚੀਮਾ ਨਾਲ ਮੁਲਾਕਾਤ ਕੀਤੀ ਤੇ ਪਿੰਡ ਵਾਸਤੇ ਵਿਸ਼ੇਸ਼ ਗਰਾਂਟ ਦੀ ਮੰਗ ਕੀਤੀ। ਵਿਧਾਇਕ ਚੀਮਾ ਨੇ ਨਵੀਂ ਪੰਚਾਇਤ ਟੀਮ ਨੂੰ ਹਾਰ ਪਾ ਕੇ ਸਨਮਾਨਤ ਕੀਤਾ ਤੇ ਕਿਹਾ ਕਿ ਪਿੰਡ ਦੇ ਵਿਕਾਸ ’ਚ ਕੋਈ ਕਮੀ ਨਹੀ ਆਵੇਗੀ ਤੇ ਸਮੂਹ ਪੰਚਾਇਤਾਂ ਲਈ ਇੱਕ ਵਿਸ਼ੇਸ਼ ਗਰਾਂਟਾਂ ਪਹਿਲਾਂ ਜਾਰੀ ਕੀਤੀ ਜਾਵੇਗੀ ਤਾਂ ਜੋ ਪਿੰਡ ਦੇ ਪਹਿਲਾਂ ਰੁਕੇ ਹੋਏ ਕਾਰਜ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਸਮੁੱਚੀ ਪੰਚਾਇਤ ਟੀਮ ਨੇ ਵਿਧਾਇਕ ਚੀਮਾ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਵੱਲੋਂ ਭੇਜੀ ਗਰਾਂਟ ਪਿੰਡ ਦੇ ਵਿਕਾਸ ਤੇ ਬਗੈਰ ਭੇਦਭਾਵ ਤੋਂ ਲਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ, ਖਡ਼ਕ ਸਿੰਘ, ਦਵਿੰਦਰ ਸਿੰਘ, ਪੰਜਾਬ ਸਿੰਘ, ਸੰਦੀਪ ਸਿੰਘ ਸ਼ੇਰਾ, ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।


Related News