ਰਾਮਗੜ੍ਹ ਸੈਕਟਰ ਦੇ ਬੈਨਗਲਾਡ ’ਚ ਵੰਡੀ ਗਈ ਪੀੜਤਾਂ ਨੂੰ ਰਾਹਤ ਸਮੱਗਰੀ

10/08/2023 11:49:18 AM

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਸਿਆਸਤ ਆਪਣੀ ਜਗ੍ਹਾ ਹੈ, ਸਮਾਜ ਸੇਵਾ ਅਤੇ ਲੋੜਵੰਦ ਤੇ ਦੇਸ਼-ਭਗਤ ਲੋਕਾਂ ਦੀ ਸੇਵਾ ਆਪਣੀ ਜਗ੍ਹਾ। ਕੁਝ ਲੋਕ ਅਜਿਹੇ ਵੀ ਹਨ, ਜੋ ਇਨ੍ਹਾਂ ਤਿੰਨਾਂ ਹੀ ਸੇਵਾਵਾਂ ’ਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵਿਚੋਂ ਹੀ ਇਕ ਹਨ ਲੁਧਿਆਣਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ। ਉਹ ਹਮੇਸ਼ਾ ਗਰੀਬਾਂ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਲੋਕ ਕਲਿਆਣ ਦੀਆਂ ਵੱਖ-ਵੱਖ ਯੋਜਨਾਵਾਂ ਚਲਾ ਰਹੇ ਹਨ।

ਸਰਹੱਦੀ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿਚ ਉਹ ਪਹਿਲਾਂ ਵੀ ਰਾਹਤ ਸਮੱਗਰੀ ਦੇ 3 ਟਰੱਕ ਭੇਟ ਕਰ ਚੁੱਕੇ ਹਨ। ਬੀਤੇ ਦਿਨੀਂ 200 ਪਰਿਵਾਰਾਂ ਲਈ ਰਾਸ਼ਨ ਦਾ ਇਕ ਹੋਰ ਟਰੱਕ ਸ਼੍ਰੀ ਬਵੇਜਾ ਵੱਲੋਂ ਭੇਟ ਕੀਤਾ ਗਿਆ ਸੀ, ਜੋ ਜੰਮੂ-ਕਸ਼ਮੀਰ ਦੇ ਸਰਹੱਦੀ ਰਾਮਗੜ੍ਹ ਸੈਕਟਰ ਦੇ ਬੈਨਗਲਾਡ ਪਿੰਡ ’ਚ ਕਰਵਾਏ ਗਏ ਇਕ ਸਮਾਗਮ ਵਿਚ ਵੰਡਿਆ ਗਿਆ। 708ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡ ਦੇ ਮੌਕੇ ’ਤੇ ਭਾਜਪਾ ਕਿਸਾਨ ਮੋਰਚਾ ਦੇ ਨੇਤਾ ਮੋਹਿੰਦਰ ਪਾਲ ਬਿੱਕਾ ਨੇ ਕਿਹਾ ਕਿ ਪੰਜਾਬ ਕੇਸਰੀ ਸਰਹੱਦੀ ਲੋੜਵੰਦ ਲੋਕਾਂ ਦੀ ਜੋ ਮਦਦ ਕਰ ਰਹੀ ਹੈ, ਉਹ ਬੇਮਿਸਾਲ ਹੈ ਅਤੇ ਉਸ ਦੇ ਲਈ ਜਿੰਨਾ ਵੀ ਧੰਨਵਾਦ ਦਿੱਤਾ ਜਾਵੇ, ਘੱਟ ਹੈ।

ਜਲੰਧਰ ਦੇ ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ ਤੇ ਭਾਜਪਾ ਨੇਤਾ ਡਿੰਪਲ ਸੂਰੀ ਨੇ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਮੰਨਣਾ ਹੈ ਕਿ ਸਰਹੱਦ ’ਤੇ ਰਹਿਣ ਵਾਲੇ ਲੋਕ ਬਿਨਾਂ ਵਰਦੀ ਦੇ ਸੈਨਿਕ ਹਨ ਅਤੇ ਇਨ੍ਹਾਂ ਨੂੰ ਮਦਦ ਦੇ ਨਾਲ-ਨਾਲ ਸਨਮਾਨ ਵੀ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਉਨ੍ਹਾਂ ਦੇ ਹੁਕਮ ਨਾਲ 708ਵੀਂ ਵਾਰ ਇਸੇ ਲਈ ਹਾਜ਼ਰ ਹੋਏ ਹਾਂ। ਸਰਬਦੀਪ ਕੌਰ ਅਰਨੇਜਾ, ਸਰਵਜੀਤ ਸਿੰਘ ਜੌਹਲ ਤੇ ਰਾਧਿਕਾ ਰਾਣੀ ਨੇ ਵੀ ਵਿਚਾਰ ਪ੍ਰਗਟ ਕੀਤੇ।


shivani attri

Content Editor

Related News