ਗਾਹਕ ਬਣ ਦੁਕਾਨ ''ਚ ਵੜਿਆ ਸ਼ਾਤਰ ਚੋਰ, ਉੱਡਾ ਲੈ ਗਿਆ 35 ਹਜ਼ਾਰ ਰੁਪਏ

Wednesday, Sep 28, 2022 - 04:11 PM (IST)

ਗਾਹਕ ਬਣ ਦੁਕਾਨ ''ਚ ਵੜਿਆ ਸ਼ਾਤਰ ਚੋਰ, ਉੱਡਾ ਲੈ ਗਿਆ 35 ਹਜ਼ਾਰ ਰੁਪਏ

ਅੱਪਰਾ(ਦੀਪਾ) : ਕਰੀਬੀ ਪਿੰਡ ਨਗਰ ਵਿਖੇ ਸਥਿਤ ਇੱਕ ਕਲਾਥ ਹਾਊਸ ਦੀ ਦੁਕਾਨ 'ਚ ਗਾਹਕ ਬਣ ਕੇ ਆਇਆ ਇੱਕ ਚੋਰ ਦੁਕਾਨ ਦੇ ਗੱਲੇ 'ਚੋਂ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਖਾਨ ਕਲਾਥ ਹਾਊਸ ਦੇ ਮਾਲਕ ਨਜ਼ੀਰ ਖਾਨ ਉਰਫ ਰਾਜੂ ਨੇ ਦੱਸਿਆ ਕਿ ਬੀਤੇ ਦਿਨ ਮੈਨੂੰ ਕੋਈ ਜ਼ਰੂਰੀ ਕੰਮ ਸੀ, ਇਸ ਲਈ ਮੈਂ ਆਪਣੀ ਕੱਪੜੇ ਦੀ ਦੁਕਾਨ 'ਤੇ ਆਪਣੇ ਬਜ਼ੁਰਗ ਪਿਤਾ ਜੀ ਨਫ਼ੀਸ ਅਹਿਮਦ ਨੂੰ  ਬਿਠਾ ਕੇ ਚਲਾ ਗਿਆ। ਇਸ ਦੌਰਾਨ ਮੇਰੇ ਜਾਣ ਪਿੱਛੋਂ ਇੱਕ ਨੌਜਵਾਨ ਦੁਕਾਨ 'ਤੇ ਆਇਆ ਤੇ ਉਸਨੇ ਮੇਰੇ ਪਿਤਾ ਜੀ ਨੂੰ ਕੱਪੜਾ ਦਿਖਾਉਣ ਲਈ ਕਿਹਾ।

ਇਹ ਵੀ ਪੜ੍ਹੋ- ਬੁਢਲਾਡਾ ’ਚ ਹੋਏ ਕਬੱਡੀ ਖਿਡਾਰੀ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਉਸ ਨੇ ਦੁਕਾਨ 'ਚ ਪਏ ਕੱਪੜਿਆਂ 'ਚ ਰੰਗ ਪਸੰਦ ਨਾ ਆਉਣ ਦਾ ਕਹਿ ਕੇ ਮੇਰੇ ਪਿਤਾ ਜੀ ਨੂੰ ਸਟੋਰ 'ਚੋਂ ਕੱਪੜਾ ਲਿਆ ਕੇ ਦਿਖਾਉਣ ਨੂੰ ਕਿਹਾ। ਜਦੋਂ ਮੇਰੇ ਪਿਤਾ ਜੀ ਸਟੋਰ 'ਚ ਕੱਪੜਾ ਲੈਣ ਗਏ ਤਾਂ ਉਨ੍ਹਾਂ ਆ ਕੇ ਦੇਖਿਆ ਕਿ ਉਕਤ ਨੌਜਵਾਨ ਦੁਕਾਨ ਤੋਂ ਚਲਾ ਗਿਆ ਸੀ। ਇਸ ਦੌਰਾਨ ਜਦੋਂ ਮੈਨੂੰ ਮੇਰੇ ਪਿਤਾ ਜੀ ਨੇ ਸਾਰੀ ਗੱਲ ਦੱਸੀ ਤੇ CCTV ਕੈਮਰੇ ਚੈੱਕ ਕੀਤੇ ਤਾਂ ਉਕਤ ਗਾਹਕ ਬਣ ਕੇ ਆਇਆ ਨੌਜਵਾਨ ਦੁਕਾਨ ਦੇ ਗੱਲੇ 'ਚ ਨਕਦੀ ਚੋਰੀ ਕਰਦਾ ਕੈਦ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸਦੇ ਗੱਲੇ 'ਚ ਕਰੀਬ 35 ਹਜ਼ਾਰ ਰੁਪਏ ਦੀ ਨਕਦੀ ਸੀ। ਘਟਨਾ ਸੰਬੰਧੀ ਫਿਲੌਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


author

Simran Bhutto

Content Editor

Related News