ਐੱਸ. ਸੀ. ਭਾਈਚਾਰੇ ਵਲੋਂ ਲੋਹੀਆਂ ਥਾਣੇ ਦਾ ਘਿਰਾਓ

Friday, May 29, 2020 - 03:03 PM (IST)

ਐੱਸ. ਸੀ. ਭਾਈਚਾਰੇ ਵਲੋਂ ਲੋਹੀਆਂ ਥਾਣੇ ਦਾ ਘਿਰਾਓ

ਲੋਹੀਆਂ ਖਾਸ (ਮਨਜੀਤ): ਐੱਸ. ਸੀ. ਭਾਈਚਾਰੇ ਦੇ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਡਾਕਟਰ ਬੀ. ਆਰ. ਅੰਬੇਡਕਰ ਸਭਾ ਵੱਲੋਂ ਸਾਥੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਲੋਹੀਆਂ ਥਾਣੇ ਦਾ ਘਿਰਾਓ ਕੀਤਾ ਗਿਆ। ਜਾਣਕਾਰੀ ਮੁਤਾਬਕ ਸਭਾ ਦੇ ਪ੍ਰਧਾਨ ਜਗਤਾਰ ਸਿੰਘ ਤੇ ਸਕੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਤਿੰਨ ਅਪ੍ਰੈਲ ਨੂੰ ਕਰਫਿਊ ਦੌਰਾਨ ਪ੍ਰਸ਼ਾਸਨ ਦੇ ਨਿਰਦੇਸ਼ਾਂ ਤਹਿਤ ਪਿੰਡ ਕਾਕੜ ਕਲਾਂ ਵਿਖੇ ਐੱਸ. ਸੀ.ਭਾਈਚਾਰੇ ਨਾਲ ਸਬੰਧਤ ਲਖਵੀਰ ਸਿੰਘ ਤੇ ਸਾਥੀਆਂ ਵੱਲੋਂ ਰਾਤ ਸਮੇਂ ਪਹਿਰਾ ਲਾਇਆ ਸੀ ਕਿ ਪਿੰਡ ਦੇ ਹੀ ਤਿੰਨ ਚਾਰ ਨੌਜਵਾਨ ਆਏ ਤੇ ਇਕ ਪੁਰਾਣੀ ਰੰਜਿਸ਼ ਨੂੰ ਲੈ ਕੇ ਗਾਲੀ-ਗਲੋਚ ਕਰਦੇ ਹੋਏ ਜਾਤੀ ਸੂਚਕ ਸ਼ਬਦ ਬੋਲੇ, ਜਿਸ ਤੇ ਲੋਹੀਆਂ ਪੁਲਸ ਵਲੋਂ ਠੋਸ ਕਾਰਵਾਈ ਨਾ ਕੀਤੇ ਜਾਣ ਕਰਕੇ ਅੱਜ ਧਰਨਾ ਲਾਇਆ ਗਿਆ, ਜਿਸ ਤੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾ ਵੀ 107/51 ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਾਤੀ ਸੂਚਕ ਸ਼ਬਦ ਬੋਲੇ ਜਾਣ ਦੀ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਮੌਕੇ ਤੇ ਪਹੁੰਚੇ ਡੀ.ਐੱਸ.ਪੀ. ਪਿਆਰਾ ਸਿੰਘ ਅਤੇ ਥਾਣਾ ਮੁਖੀ ਸ਼ਾਹਕੋਟ ਸੁਰਿੰਦਰ ਕੁਮਾਰ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ।


author

Shyna

Content Editor

Related News