ਮਲੋਟ ਦੇ ਪਿੰਡ ਸ਼ਾਮ ਖੇੜਾ ਦੇ ਨੌਜਵਾਨ ਕੁਲਬੀਰ ਸੰਧੂ ਵਲੋਂ ਨੈਸ਼ਨਲ ਸ਼ੂਟਿੰਗ ਕੁਆਲੀਫਾਈ
Friday, Jan 02, 2026 - 03:36 PM (IST)
ਮਲੋਟ : ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦੇ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਇਕ ਮਿਹਨਤੀ ਨੌਜਵਾਨ ਨੇ ਨੈਸ਼ਨਲ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਿੰਡ ਦੇ ਕੁਲਬੀਰ ਸਿੰਘ ਸੰਧੂ ਨੇ ਨੈਸ਼ਨਲ ਸ਼ੂਟਿੰਗ ਕੁਆਲੀਫਾਈ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਕੁਲਬੀਰ ਸਿੰਘ ਸੰਧੂ ਪਿੰਡ ਸ਼ਾਮ ਖੇੜਾ ਦਾ ਪਹਿਲਾ ਨੌਜਵਾਨ ਹੈ, ਜਿਸ ਨੇ ਸ਼ੂਟਿੰਗ ਖੇਡ ਵਿਚ ਨੈਸ਼ਨਲ ਪੱਧਰ ਤੱਕ ਪਹੁੰਚ ਹਾਸਲ ਕੀਤੀ ਹੈ। ਭੋਪਾਲ ਵਿਚ ਹੋਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਉਸ ਨੇ 50 ਮੀਟਰ (.22) ਇਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਲਈ ਕੁਆਲੀਫਾਈ ਕੀਤਾ।
ਦੱਸਣਯੋਗ ਹੈ ਕਿ ਕੁਲਬੀਰ ਸਿੰਘ ਸੰਧੂ ਨੇ ਸ਼ੂਟਿੰਗ ਦੀ ਟ੍ਰੇਨਿੰਗ ਹਿਸਾਰ ਸਥਿਤ ਸਪਾਰਾਤੋਰੀਆ ਕੋਚਿੰਗ ਸੈਂਟਰ ਤੋਂ ਪ੍ਰਾਪਤ ਕੀਤੀ ਹੈ। ਸ਼ੂਟਿੰਗ ਦੀ ਟ੍ਰੇਨਿੰਗ ਆਪਣੇ ਮਾਮਾ ਲਾਡੀ ਸਰਪੰਚ ਤੋਂ ਲਈ। ਇਸ ਮੌਕੇ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਮਾਮਾ ਲਾਡੀ ਸਰਪੰਚ ਦੇ ਮਾਰਗਦਰਸ਼ਨ ਅਤੇ ਹੌਸਲਾ ਅਫ਼ਜ਼ਾਈ ਸਦਕਾ ਹੀ ਉਹ ਅੱਜ ਇਸ ਮੰਜ਼ਿਲ ਤੱਕ ਪਹੁੰਚ ਸਕਿਆ ਹੈ।
