ਦੀਵਾਲੀ ਨੇੜੇ ਆਉਂਦਿਅਾਂ ਹੀ ਪੁਲਸ ਵਲੋਂ ਆਬਾਦਪੁਰਾ ’ਚ ਰੇਡ

10/17/2018 5:47:12 PM

ਜਲੰਧਰ (ਜ. ਬ.)— ਥਾਣਾ ਨੰ. 6 ਦੀ ਪੁਲਸ ਨੇ ਆਬਾਦਪੁਰਾ ਦੀ ਗਲੀ ਨੰਬਰ 3 ’ਚ ਬੀ. ਜੇ. ਪੀ. ਨੇਤਾ ਦੀ ਸਰਪ੍ਰਸਤੀ ’ਚ ਚਲ ਰਹੇ ਜੂਏ ਦੇ ਵੱਡੇ ਅੱਡੇ ’ਤੇ ਰੇਡ ਕਰ ਕੇ 11 ਜੁਆਰੀਅਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਜੂਆ ਖਿਡਾਉਣ ਵਾਲੇ ਮੁਲਜ਼ਮਾਂ ਸਮੇਤ 7 ਲੋਕ ਭੱਜ ਨਿਕਲੇ, ਜਦਕਿ ਪੁਲਸ ਦਾ ਕਹਿਣਾ ਹੈ ਕਿ ਅਜੇ ਹੋਰ ਲੋਕਾਂ ਨੂੰ ਵੀ ਕੇਸ ’ਚ ਨਾਮਜ਼ਦ ਕਰ ਕੇ ਬੀ. ਜੇ. ਪੀ. ਨੇਤਾ ਦੀ ਭੂਮਿਕਾ ਦਾ ਪਤਾ ਲਾਇਆ ਜਾਵੇਗਾ।ਥਾਣਾ ਨੰ. 6 ਦੇ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਏ. ਐੱਸ. ਆਈ. ਪ੍ਰਵੀਨ ਕੁਮਾਰ ਕੋਲ ਸੂਚਨਾ ਆਈ ਸੀ ਕਿ ਸੋਮਵਾਰ ਦੇਰ ਰਾਤ ਆਬਾਦਪੁਰਾ ਦੀ ਗਲੀ ਨੰਬਰ 3 ’ਚ ਰਹਿੰਦਾ ਅਸ਼ਵਨੀ ਗੱਗਾ ਆਪਣੇ ਘਰ ਦੇ ਬਾਹਰ ਜੂਏ ਦਾ ਅੱਡਾ ਚਲਾ ਰਿਹਾ ਹੈ। ਸੂਚਨਾ ਪੁਲਸ ਅਧਿਕਾਰੀਅਾਂ ਨੂੰ ਦਿੱਤੀ ਗਈ ਤਾਂ ਏ. ਸੀ. ਪੀ. ਗੁਰਪ੍ਰੀਤ ਸਿੰਘ ਤੇ ਇੰਸਪੈਕਟਰ ਬਰਾੜ ਨੇ ਪੁਲਸ ਫੋਰਸ ਸਮੇਤ ਆਬਾਦਪੁਰਾ ਦੀ ਗਲੀ ਨੰਬਰ 3 ’ਚ ਰੇਡ ਕਰ ਕੇ ਜਵਾਹਰ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਦਿਲਬਾਗ ਨਗਰ, ਰਾਜੇਸ਼ ਕੋਹਲੀ ਪੁੱਤਰ ਯਸ਼ਪਾਲ ਵਾਸੀ ਸੰਤੋਖਪੁਰਾ, ਸੁਸ਼ੀਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਆਬਾਦਪੁਰਾ, ਵਿਸ਼ਾਲ ਪੁੱਤਰ ਅਸ਼ਵਨੀ ਕੁਮਾਰ ਵਾਸੀ ਆਬਾਦਪੁਰਾ, ਦੀਪਕ ਪੁੱਤਰ ਵਿਕਰਮ ਵਾਸੀ ਲਿੰਕ ਰੋਡ, ਅਸ਼ਵਨੀ ਸਿੱਧੂ ਪੁੱਤਰ ਮਦਨ ਲਾਲ ਵਾਸੀ ਆਬਾਦਪੁਰਾ, ਪ੍ਰਵੀਣ ਪੁੱਤਰ ਗੁਰਬਚਨ ਲਾਲ ਵਾਸੀ ਖਿੰਗਰਾ ਗੇਟ, ਪ੍ਰਵੀਣ ਪੁੱਤਰ ਮੋਹਨ ਸਿੰਘ ਵਾਸੀ ਨਿਊ ਰਸੀਲਾ ਨਗਰ, ਮੁਨੀਸ਼ ਪੁੱਤਰ ਰਮੇਸ਼ ਵਾਸੀ ਆਬਾਦਪੁਰਾ, ਰੋਹਿਤ ਪੁਤਰ ਰਾਜੇਸ਼ ਵਾਸੀ ਆਬਾਦਪੁਰਾ ਤੇ ਵਿੱਕੀ ਪੁੱਤਰ ਅਸ਼ੋਕ ਵਾਸੀ ਲਿੰਕ ਰੋਡ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਅਜੇ ਉਰਫ ਗੱਬਰ ਪੁੱਤਰ ਊਸ਼ਾ ਰਾਣੀ ਵਾਸੀ ਲਿੰਕ ਰੋਡ, ਚੂਹੀ ਵਾਸੀ ਆਬਾਦਪੁਰਾ, ਰਮਨ ਵਾਸੀ ਆਬਾਦਪੁਰਾ, ਬੰਟੀ ਵਾਸੀ ਬਸਤੀ ਦਾਨਿਸ਼ਮੰਦਾਂ, ਰਾਜੇਸ਼ ਵਾਸੀ ਬਸਤੀ ਨੌਂ, ਅਸ਼ਵਨੀ ਕੁੁਮਾਰ ਉਰਫ ਗੱਗਾ ਪੁੱਤਰ ਤਰਸੇਮ ਲਾਲ ਵਾਸੀ ਆਬਾਦਪੁਰਾ ਤੇ ਸੋਨੂੰ ਵਾਸੀ ਆਬਾਦਪੁਰਾ ਭੱਜਣ ’ਚ ਕਾਮਯਾਬ ਹੋ ਗਏ। ਪੁਲਸ ਨੇ ਮੌਕੇ ਤੋਂ 1,03,200 ਰੁਪਏ ਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਇੰਸਪੈਕਟਰ ਬਰਾੜ ਨੇ ਕਿਹਾ ਕਿ ਜੂਏ ਦਾ ਅੱਡਾ ਚਲਾਉਣ ’ਚ ਮੁੱਖ ਮੁਲਜ਼ਮ ਅਸ਼ਵਨੀ ਗੱਗਾ, ਅਜੇ ਤੇ ਸੋਨੂੰ ਹੈ ਜੋ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਹੋਰ ਵੀ ਲੋਕ ਇਸ ’ਚ ਸ਼ਾਮਲ ਹਨ ਜਿਨ੍ਹਾਂ ਦੀ ਪਛਾਣ ਕਰਵਾਈ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਪੁਲਸ ਫਰਾਰ ਮੁਲਜ਼ਮਾਂ ਦੀ ਭਾਲ ’ਚ ਰੇਡ ਕਰ ਰਹੀ ਹੈ।


Related News