ਗੋਦਾਮ ''ਚੋਂ 1800 ਪੇਟੀਆਂ ਬੀਅਰ ਦੀਆਂ ਬਰਾਮਦ

03/04/2020 4:38:30 PM

ਜਲੰਧਰ (ਬੁਲੰਦ)— ਆਬਕਾਰੀ ਅਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਬੀਤੀ ਰਾਤ ਫੋਕਲ ਪੁਆਇੰਟ ਕੋਲ ਇਕ ਨਾਜਾਇਜ਼ ਗੋਦਾਮ 'ਚ ਛਾਪੇਮਾਰੀ ਕਰਕੇ 1800 ਪੇਟੀਆਂ ਬੀਅਰ ਦੀਆਂ ਬਰਾਮਦ ਕੀਤੀਆਂ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਈ. ਟੀ. ਓ. ਨਵਜੋਤ ਭਾਰਤੀ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਗੋਦਾਮ 'ਚ ਸਤਨਾਮ ਟ੍ਰੇਡਰ ਕੰਪਨੀ ਦੀਆਂ ਹਜ਼ਾਰਾਂ ਪੇਟੀਆਂ ਨਾਜਾਇਜ਼ ਬੀਅਰ ਦੀਆਂ ਸਟੋਰ ਕੀਤੀਆਂ ਹੋਈਆਂ ਹਨ। ਜਦੋਂ ਵਿਭਾਗ ਦੀ ਟੀਮ ਨੇ ਉਕਤ ਗੋਦਾਮ 'ਚ ਛਾਪੇਮਾਰੀ ਕੀਤੀ ਤਾਂ ਇਨ੍ਹਾਂ ਪੇਟੀਆਂ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਕੰਪਨੀ ਵਲੋਂ ਇਨ੍ਹਾਂ ਪੇਟੀਆਂ ਦੇ ਕੋਈ ਕਾਗਜ਼ਾਤ ਵਿਭਾਗ ਕੋਲ ਪੇਸ਼ ਨਹੀਂ ਕੀਤੇ ਗਏ। ਜਦੋਂ ਸਾਰੇ ਕਾਗਜ਼ਾਤ ਵਿਭਾਗ ਕੋਲ ਪਹੁੰਚਣਗੇ ਤਾਂ ਜਾਂਚ ਤੋਂ ਬਾਅਦ ਕਾਰਵਾਈ ਹੋਵੇਗੀ।

PunjabKesari

ਉਥੇ ਹੀ ਸਾਰੇ ਮਾਮਲੇ ਬਾਰੇ ਸਤਨਾਮ ਟ੍ਰੇਡਰ ਦੇ ਸੰਚਾਲਕ ਅਵਿਨਾਸ਼ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਬੀਅਰ ਜਾਂ ਸ਼ਰਾਬ ਨਾਜਾਇਜ਼ ਸਟੋਰ ਨਹੀਂ ਕੀਤੀ ਸੀ। ਇਹ ਸਾਰਾ ਡਰਾਮਾ ਆਬਕਾਰੀ ਵਿਭਾਗ ਦੇ ਇਕ ਵੱਡੇ ਅਧਿਕਾਰੀ ਨੇ ਉਨ੍ਹਾਂ ਨੂੰ ਸਿੰਡੀਕੇਟ 'ਚ ਸ਼ਾਮਲ ਕਰਨ ਲਈ ਦਬਾਅ ਬਣਾਉਣ ਦੇ ਨਾਂ 'ਤੇ ਰਚਿਆ ਹੈ।

ਉਨ੍ਹਾਂ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀ ਉਨ੍ਹਾਂ 'ਤੇ ਪ੍ਰੈਸ਼ਰ ਬਣਾ ਰਹੇ ਸਨ ਕਿ ਜੋ ਵੀ ਠੇਕੇ ਤੁਹਾਡੇ ਕੋਲ ਹਨ ਅਤੇ ਜੋ ਗਰੁੱਪ ਰੀਨਿਊ ਕਰਵਾਏ ਹਨ ਉਹ ਸਾਰੇ ਇਕ ਵੱਡੇ ਠੇਕੇਦਾਰ ਦੇ ਅਧੀਨ ਲਿਆਂਦੇ ਜਾਣ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਕਰਨ ਲਈ ਰਾਜ਼ੀ ਨਹੀਂ ਹੋ ਰਹੇ ਸਨ ਪਰ ਵਿਭਾਗ ਦੇ ਅਧਿਕਾਰੀ 'ਜੇ' ਅੱਖਰ ਦੇ ਇਕ ਵੱਡੇ ਗਰੁੱਪ ਨੂੰ ਫਾਇਦਾ ਦਿਵਾਉਣ ਲਈ ਛੋਟੇ ਕਾਰੋਬਾਰੀਆਂ 'ਤੇ ਸਿੰਡੀਕੇਟ ਅਧੀਨ ਆਉਣ ਦਾ ਦਬਾਅ ਪਾ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਜੋ ਠੇਕੇਦਾਰ ਇਸ ਦਬਾਅ 'ਚ ਨਹੀਂ ਆਉਂਦਾ ਉਸ 'ਤੇ ਝੂਠੇ ਪਰਚੇ ਪਾਏ ਜਾ ਰਹੇ ਹਨ। ਉਥੇ ਹੀ ਮਾਮਲੇ ਬਾਰੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਫੜੀਆਂ ਗਈਆਂ ਸਾਰੀਆਂ ਬੀਅਰ ਦੀਆਂ ਪੇਟੀਆਂ ਨਾਜਾਇਜ਼ ਗੋਦਾਮ 'ਚ ਰੱਖੀਆਂ ਸਨ।


shivani attri

Content Editor

Related News