ਐਨਕਾਊਂਟਰ ''ਚ ਮਾਰੇ ਗਏ ਗੈਂਗਸਟਰ ਤੇਜਾ ਦਾ ਕਰੀਬੀ ਵਿੱਕੀ ਵਲੈਤੀਆ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

02/28/2023 2:25:22 PM

ਫਿਲੌਰ (ਭਾਖੜੀ) : ਬੀਤੇ ਦਿਨੀਂ ਪੁਲਸ ਦੇ ਨਾਲ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਤੇਜਾ ਦੇ ਕਰੀਬੀ ਸਾਥੀ ਵਿੱਕੀ ਵਲੈਤੀਆ ਨੂੰ ਇਕ ਨਾਜਾਇਜ਼ ਪਿਸਤੌਲ, ਦੋ ਮੈਗਜ਼ੀਨ ਅਤੇ ਨਵੀਂ ਸਕਾਰਪੀਓ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਗੈਂਗਸਟਰ ਤੇਜਾ ਪੁਲਸ ਦੇ ਨਾਲ ਹੋਏ ਮੁਕਾਬਲੇ ਤੋਂ 10 ਘੰਟੇ ਪਹਿਲਾਂ ਵਿੱਕੀ ਕੋਲ ਰੁਕਿਆ ਹੋਇਆ ਸੀ। ਵਿੱਕੀ ਨੂੰ ਨਾਜਾਇਜ਼ ਹਥਿਆਰ ਅਤੇ ਗੱਡੀ ਵੀ ਉਹੀ ਦੇ ਕੇ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

 ਡੀ. ਐੱਸ. ਪੀ. ਜਗਦੀਸ਼ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਸ. ਪੀ. ਜਲੰਧਰ ਦਿਹਾਤੀ ਵੱਲੋਂ ਨਸ਼ਾ ਸਮੱਗਲਰਾਂ ਅਤੇ ਗੈਂਗਸਟਰ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਵਿਚ ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਦੇ ਹੱਥ ਵੱਡੀ ਸਫ਼ਲਤਾ ਲੱਗੀ। ਉਨ੍ਹਾਂ ਮ੍ਰਿਤਕ ਗੈਂਗਸਟਰ ਤੇਜਾ ਦੇ ਕਰੀਬੀ ਸਾਥੀ ਵਿੱਕੀ ਵਲੈਤੀਆ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੱਤੀ ਬਾਦਲ ਥਾਣਾ ਗੋਰਾਇਆ ਨੂੰ ਇਕ ਨਾਜਾਇਜ਼ ਪਿਸਤੌਲ, ਦੋ ਮੈਗਜ਼ੀਨ ਅਤੇ ਸਫੈਦ ਰੰਗ ਦੀ ਨਵੇਂ ਮਾਡਲ ਦੀ ਨਵੀਂ ਸਕਾਰਪੀਓ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ

ਇਸ ਤਰ੍ਹਾਂ ਫਸਿਆ ਤੇਜਾ ਪੁਲਸ ਦੇ ਜਾਲ ’ਚ

ਗੈਂਗਸਟਰ ਤੇਜਾ ਨੇ ਆਪਣੇ ਗੈਂਗ ਦੇ ਲੋਕਾਂ ਨਾਲ ਮਿਲ ਕੇ ਪੰਜਾਬ ’ਚ ਅੱਤ ਮਚਾ ਰੱਖੀ ਸੀ। ਬੀਤੀ 8 ਤਾਰੀਖ਼ ਨੂੰ ਖੋਹੀ ਹੋਈ ਕਾਰ ਦਾ ਪਿੱਛਾ ਕਰ ਰਹੀ ਫਗਵਾੜਾ ਪੁਲਸ ਪਾਰਟੀ ’ਤੇ ਫਿਲੌਰ ਨੇੜੇ ਫਾਇਰਿੰਗ ਕਰ ਕੇ ਸਿਪਾਹੀ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰਨ ਦਾ ਮੁੱਖ ਸਰਗਣਾ ਇਹੀ ਤੇਜਾ ਸੀ। ਘਟਨਾ ਦੇ ਬਾਅਦ ਤੋਂ ਫਿਲੌਰ ਪੁਲਸ ਤੇਜਾ ਨੂੰ ਫੜਨ ਲਈ ਹੱਥ ਧੋ ਕੇ ਪਿੱਛੇ ਪਈ ਹੋਈ ਸੀ। ਤੇਜਾ ਦੇ ਸਬੰਧ ’ਚ ਅਹਿਮ ਜਾਣਕਾਰੀਆਂ ਹਾਸਲ ਕਰਨ ਲਈ ਪੁਲਸ ਉਸ ਦੇ ਮੁੱਖ ਸਾਥੀ ਜੋਰਾਵਰ ਸਿੰਘ ਜੋਰਾ, ਜੋ ਪੁਲਸ ਦੀ ਗੋਲ਼ੀ ਲੱਗਣ ਕਾਰਨ ਜ਼ਖਮੀ ਹੋਇਆ ਸੀ, ਨੂੰ ਪਟਿਆਲਾ ਜੇਲ੍ਹ ਤੋਂ ਰਿਮਾਂਡ ’ਤੇ ਫਿਲੌਰ ਥਾਣੇ ਲਿਆਈ।

ਇਹ ਵੀ ਪੜ੍ਹੋ : ਅਫ਼ਵਾਹਾਂ ਨਾਲ ਨਜਿੱਠਣ ਲਈ ਪੁਲਸ ਨੇ ਬਣਾਈ ਨਵੀਂ ਨੀਤੀ, 300 ਥਾਣਿਆਂ ਦੇ SHO ਨੂੰ ਦਿੱਤੇ ਇਹ ਨਿਰਦੇਸ਼

ਇਕ ਹਫ਼ਤਾ ਪਹਿਲਾਂ ਇੰਸਪੈਕਟਰ ਸੁਰਿੰਦਰ ਕੁਮਾਰ ਦੇ ਹੱਥ ਇਕ ਹੋਰ ਅਹਿਮ ਜਾਣਕਾਰੀ ਲੱਗੀ। ਉਨ੍ਹਾਂ ਨੂੰ ਪਤਾ ਲੱਗਾ ਕਿ ਤੇਜਾ ਦੀ ਇਕ ਮਸ਼ੂਕ ਹੈ, ਜਿਸ ਦੇ ਨਾਲ ਉਹ ਲੁਕ ਕੇ ਕਿਤੇ ਦਿੱਲੀ ’ਚ ਰਹਿੰਦਾ ਹੈ। ਜਿਉਂ ਹੀ ਪੁਲਸ ਨੇ ਉੱਥੇ ਛਾਪੇਮਾਰੀ ਕੀਤੀ ਤਾਂ ਤੇਜਾ ਤਾਂ ਉੱਥੋਂ ਫ਼ਰਾਰ ਹੋ ਗਿਆ ਪਰ ਪੁਲਸ ਤੇਜਾ ਦੀ ਮਸ਼ੂਕ ਨੂੰ ਫੜ ਕੇ ਫਿਲੌਰ ਥਾਣੇ ਲੈ ਆਈ। ਆਪਣੀ ਮਸ਼ੂਕ ਦੇ ਇਸ ਤਰ੍ਹਾਂ ਪੁਲਸ ਵਲੋਂ ਫੜੇ ਜਾਣ ਕਾਰਨ ਤੇਜਾ ਭੜਕ ਗਿਆ ਅਤੇ ਪੁਲਸ ਤੋਂ ਬਦਲਾ ਲੈਣ ਦੀ ਸੋਚਣ ਲੱਗ ਪਿਆ। ਤੇਜਾ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਪੁਲਸ ਨੇ ਉਸ ਨੂੰ ਫੜਨ ਲਈ ਜਾਲ ਬੁਣਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ :  'ਸਕੂਲ ਆਫ ਐਮੀਨੈਂਸ' 'ਚ 9ਵੀਂ ਤੇ 11ਵੀਂ ਕਲਾਸ 'ਚ ਦਾਖ਼ਲੇ ਲਈ ਪੋਰਟਲ ਲਾਂਚ, ਇਸ ਦਿਨ ਹੋਵੇਗੀ ਪ੍ਰੀਖਿਆ

ਤੇਜਾ ਨੂੰ ਪੁਲਸ ਨੇ ਆਤਮ-ਸਮਰਪਣ ਕਰਨ ਦਾ ਮੌਕਾ ਦਿੱਤਾ, ਉਹ ਬਦਲਾ ਲੈਣ ’ਤੇ ਅੜਿਆ ਰਿਹਾ

ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਇੰਟਰਨੈਸ਼ਨਲ ਡਰੱਗ ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਫੜਨ ’ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜਾਣਕਾਰੀ ਮੁਤਾਬਕ ਜਦੋਂ ਤੇਜਾ ਦੀ ਮਸ਼ੂਕ ਫਿਲੌਰ ਪੁਲਸ ਥਾਣੇ ’ਚ ਬੰਦ ਸੀ ਤਾਂ ਉਸ ਨੇ ਬੇਖ਼ੌਫ਼ ਹੋ ਕੇ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਫੋਨ ’ਤੇ ਧਮਕਾਉਂਦੇ ਹੋਏ ਕਿਹਾ ਕਿ ਉਹ ਉਸ ਨੂੰ ਛੱਡ ਦੇਵੇ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਉਸ ਨੂੰ ਸਮਝਾਇਆ ਕਿ ਉਹ ਪੁਲਸ ਕੋਲ ਆਤਮ-ਸਮਰਪਣ ਕਰ ਦੇਵੇ ਪਰ ਉਹ ਨਾ ਮੰਨਿਆ ਅਤੇ ਬਦਲਾ ਲੈਣ ਦੀ ਗੱਲ ਦੁਹਰਾਉਂਦਾ ਰਿਹਾ, ਜਿਸ ਦੇ ਨਤੀਜੇ ਵਜੋਂ ਪੁਲਸ ਨਾਲ ਫਤਿਹਗੜ੍ਹ ਸਾਹਿਬ ਦੇ ਨੇੜੇ ਹੋਏ ਮੁਕਾਬਲੇ ਦੌਰਾਨ ਉਸ ਨੂੰ ਜਾਨ ਗੁਆਉਣੀ ਪਈ।

ਇਹ ਵੀ ਪੜ੍ਹੋ :  ਮਸ਼ੂਕ ਦੇ ਫੜੇ ਜਾਣ ਦਾ ਦਰਦ ਤੇ ਬਦਲਾ ਲੈਣ ਦੀ ਟੀਸ ਬਣੀ ਗੈਂਗਸਟਰ ਤੇਜਾ ਦੀ ਮੌਤ ਦਾ ਕਾਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Harnek Seechewal

Content Editor

Related News