ਜਲੰਧਰ ''ਚ ਸਵੇਰੇ-ਸਵੇਰੇ ਚੱਲੀਆਂ ਗੋਲ਼ੀਆਂ! ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਨੇ ਘੇਰ ਲਿਆ ਪੂਰਾ ਇਲਾਕਾ
Thursday, May 01, 2025 - 07:43 AM (IST)

ਜਲੰਧਰ (ਸੁਨੀਲ): ਅੱਜ ਸਵੇਰੇ-ਸਵੇਰੇ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਅਮਾਨਵਪੁਰ ਤੋਂ ਹੀਰਾਪੁਰ ਨੂੰ ਜਾਂਦੀ ਸੜਕ 'ਤੇ ਪੁਲਸ ਤੇ ਗੈਂਗਸਟਰ ਵਿਚਾਲੇ ਗੋਲ਼ੀਆਂ ਚੱਲਣ ਦੀ ਸੂਚਨਾ ਹੈ। ਇਸ ਵਿਚ ਗੈਂਗਸਟਰ ਨੂੰ ਗੋਲ਼ੀ ਲੱਗੀ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ
ਜਾਣਕਾਰੀ ਮੁਤਾਬਕ ਸਾਜਨ ਨਾਇਰ ਪੁੱਤਰ ਵਿਜੇ ਨਾਇਰ ਛੋਟਾ ਹਰੀਪੁਰ ਇਸਲਾਮਾਬਾਦ ਅੰਮ੍ਰਿਤਸਰ ਬਿਨਾ ਨੰਬਰੀ ਮੋਟਰਸਾਈਕਲ 'ਤੇ ਆ ਰਿਹਾ ਸੀ ਤੇ ਪੁਲਸ ਨੇ ਅਮਾਨਤਪੁਰ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ। ਨਾਕਾ ਵੇਖ ਕੇ ਸਾਜਨ ਨੇ ਪੁਲਸ 'ਤੇ ਹਵਾਈ ਫ਼ਾਇਰ ਕਰ ਦਿੱਤਾ ਤੇ ਉੱਥੋਂ ਫ਼ਰਾਰ ਹੋ ਗਿਆ। ਪੁਲਸ ਟੀਮ ਨੇ ਪਿੱਛਾ ਕਰ ਕੇ ਅਮਾਨਤਪੁਰ ਤੋਂ ਹੀਰਾਪੁਰ ਜਾਂਦੀ ਸੜਕ ਨੇੜੇ ਨਹਿਰ ਦੇ ਆਲੇ-ਦੁਆਲੇ ਘੇਰ ਲਿਆ। ਇਸ ਮਗਰੋਂ ਸਾਜਨ ਨੇ ਪੁਲਸ 'ਤੇ ਫ਼ਾਇਰ ਕੀਤਾ। ਪੁਲਸ ਵੱਲੋਂ ਵੀ ਜਵਾਬੀ ਫ਼ਾਇਰ ਵਿਚ ਗੋਲ਼ੀ ਸਾਜਨ ਨੂੰ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਲੋਕਾਂ ਨੇ ਕੁੱਟ-ਕੁੱਟ ਮਾਰ'ਤਾ ਪ੍ਰਵਾਸੀ ਨੌਜਵਾਨ, ਅੱਧੀ ਰਾਤੀਂ ਕਰਨ ਲੱਗਿਆ ਸੀ ਕਾਂਡ
ਪੁਲਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਮੌਕੇ 'ਤੇ ਐੱਸ.ਐੱਸ.ਪੀ. ਦਿਹਾਤੀ ਹਰਵਿੰਦਰ ਸਿੰਘ ਵਿਰਕ, ਐੱਸ.ਪੀ.ਡੀ. ਸਰਬਜੀਤ ਰਾਏ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8