ਪੰਜਾਬ ਪੁਲਸ ਦਾ ''DSP'' ਗ੍ਰਿਫ਼ਤਾਰ! Instagram ''ਤੇ...
Sunday, Apr 27, 2025 - 04:01 PM (IST)

ਲੁਧਿਆਣਾ (ਤਰੁਣ): ਡੀ.ਐੱਸ.ਪੀ. ਬਣ ਕੇ ਲੋਕਾਂ 'ਤੇ ਰੋਹਬ ਪਾਉਣ ਵਾਲਾ ਇਕ ਮੁਲਜ਼ਮ ਪੁਲਸ ਦੇ ਹੱਥੇ ਚੜ੍ਹਿਆ ਹੈ। ਸੀ.ਆਈ.ਏ.-1 ਤੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਸਾਂਝੇ ਤੌਰ 'ਤੇ ਬਾਬਾ ਥਾਣਾ ਸਿੰਘ ਚੌਕ ਦੇ ਨੇੜੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨਬੀਰ ਸਿੰਘ ਉਰਫ਼ ਕਰਨ ਵਾਸੀ ਸ਼ਿਵਾਜੀ ਨਗਰ ਵਜੋਂ ਹੋਈ ਹੈ। ਪੁਲਸ ਨੂੰ ਮੁਲਜ਼ਮ ਤੋਂ ਖਾਖੀ ਵਰਦੀ, ਬੈਲਟ, ਬੂਟ ਆਦਿ ਬਰਾਮਦ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਮੁੰਡੇ ਦਾ ਵਿਦੇਸ਼ੀ ਧਰਤੀ 'ਤੇ ਗੋਲ਼ੀਆਂ ਮਾਰ ਕੇ ਕਤਲ
ਥਾਣਾ ਡਵੀਜ਼ਨ ਨੰਬਰ 3 ਦੇ ਮੁਖੀ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ.-1 ਦੀ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਕਰਨ ਡੀ.ਐੱਸ.ਪੀ. ਬਣ ਕੇ ਲੋਕਾਂ 'ਤੇ ਰੋਹਬ ਪਾਉਂਦਾ ਹੈ। ਇਸ ਮਗਰੋਂ ਪੁਲਸ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਕਰਨ ਨੂੰ ਬਾਬਾ ਥਾਣਾ ਸਿੰਘ ਚੌਕ ਦੇ ਨੇੜਿਓਂ ਕਾਬੂ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ Yellow Alert ਜਾਰੀ! ਮੀਂਹ ਬਾਰੇ ਵੀ ਆਈ ਨਵੀਂ ਅਪਡੇਟ
ਮੁਲਜ਼ਮ Instagram 'ਤੇ DSP ਦੀ ਵਰਦੀ ਵਿਚ ਆਪਣੀ ਫੋਟੋ ਅਪਲੋਡ ਕਰਦਾ ਸੀ, ਜਿਸ ਕਾਰਨ ਕਈ ਲੋਕ ਉਸ ਦੇ ਝਾਂਸੇ ਵਿਚ ਆ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਕਿੰਨੇ ਲੋਕਾਂ ਨੂੰ ਬਲੈਕਮੇਲ ਕਰ ਕੇ ਪੈਸੇ ਠੱਗ ਚੁੱਕਿਆ ਹੈ, ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਗਰੋਂ ਪੁਲਸ ਦਰਜ ਕੀਤੇ ਗਏ ਮਾਮਲੇ ਵਿਚ ਹੋਰ ਧਾਰਾਵਾਂ ਵੀ ਜੋੜੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8