ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਐਨਕਾਊਂਟਰ, ਫਾਇਰਿੰਗ ਮਗਰੋਂ ਫੜਿਆ ਗਿਆ ਤਸਕਰ
Monday, May 05, 2025 - 08:07 PM (IST)

ਗੜ੍ਹਦੀਵਾਲਾ (ਮੁਨਿੰਦਰ ਸ਼ਰਮਾ) : ਨਸ਼ਾ ਤਸਕਰਾਂ ਖਿਲਾਫ ਕਾਰਵਾਈ ਵਿਚ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਐਨਕਾਊਂਟਰ ਦੌਰਾਨ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਗੜ੍ਹਦੀਵਾਲਾ ਦੇ ਪਿੰਡ ਮਸਤੀਵਾਲ ਅਤੇ ਜੋਗਿਆਣਾ ਦੇ ਵਿਚਕਾਰ ਨਹਿਰ ਦੇ ਸਾਈਫਨ ਨੇੜੇ ਨਸ਼ਾ ਤਸਕਰ ਵੱਲੋਂ ਪੁਲਸ ਪਾਰਟੀ ਉੱਤੇ ਫਾਇਰਿੰਗ ਫਾਇਰਿੰਗ ਕੀਤੀ ਗਈ ਸੀ।
ਸਕੂਲਾਂ ਲਈ ਨਵੇਂ ਹੁਕਮ ਜਾਰੀ! ਗਲਤੀ ਹੋਣ 'ਤੇ ਮਾਨਤਾ ਹੋਵੇਗੀ ਰੱਦ
ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਜਦੋਂ ਵਰਨਾ ਕਾਰ ਸਵਾਰ ਨਸ਼ਾ ਤਸਕਰ ਦਾ ਪੁਲਸ ਨੇ ਪਿੱਛਾ ਕੀਤਾ ਤਾਂ ਉਸ ਨੇ ਪੁਲਸ ਟੀਮ ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਰਾਸ ਫਾਇਰਿੰਗ ਵਿਚ ਤਸਕਰ ਲਵਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਰਮਦਾਸਪੁਰ ਦੇ ਲੱਤ 'ਤੇ ਗੋਲੀ ਲੱਗਣ ਕਾਰਨ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਮਗਰੋਂ ਆਲਾ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਗਏ। ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਨੇ ਖੁਦ ਮੌਕੇ ਦਾ ਜਾਇਜ਼ਾ ਲਿਆ।
ਭਾਰਤ ਦੀਆਂ ਰੱਖਿਆ ਵੈੱਬਸਾਈਟਾਂ 'ਤੇ ਪਾਕਿ ਦਾ ਸਾਈਬਰ ਹਮਲਾ! ਖੁਫੀਆ ਜਾਣਕਾਰੀ ਲੀਕ ਹੋਣ ਦਾ ਖਦਸ਼ਾ