ਜਲੰਧਰ ਦੇ ਪ੍ਰਤਾਪ ਬਾਗ ਨੇੜੇ ਨੌਜਵਾਨ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ''ਚ ਵੱਡਾ ਖ਼ੁਲਾਸਾ
Friday, May 02, 2025 - 01:48 PM (IST)

ਜਲੰਧਰ (ਵਰੁਣ)–ਪ੍ਰਤਾਪ ਬਾਗ ਨੇੜੇ ਜੱਗੀ ਨਾਨ ਵਾਲੇ ਦੇ ਨੇੜੇ ਲੁਧਿਆਣਾ ਦੇ ਨੌਜਵਾਨ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਪੁਲਸ ਨੇ ਜੰਡਿਆਲਾ ਦੇ 7 ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਪੁਲਸ ਦੀ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਇਹ ਹਮਲਾ ਬਦਲਾ ਲੈਣ ਲਈ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਲੜਕੀ ਨੂੰ ਲੈ ਕੇ ਚੱਲ ਰਿਹਾ ਹੈ।
ਦੂਜੇ ਪਾਸੇ ਥਾਣਾ ਨੰਬਰ 3 ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ 7 ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜੰਡਿਆਲਾ ਸਮੇਤ ਕਈ ਥਾਵਾਂ ’ਤੇ ਰੇਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲਿਆਂ ਦਾ ਕ੍ਰਿਮੀਨਲ ਰਿਕਾਰਡ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਸਾਰੇ ਮੁਲਜ਼ਮ ਆਪਣੇ ਘਰਾਂ ਤੋਂ ਫ਼ਰਾਰ ਹਨ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਨਕੋਦਰ ਵਿਚ ਮੁਸਤਫ਼ਾ ਪੰਮਾ ਦੇ ਭਰਾ ਦਾ ਲੜਕੀ ਕਾਰਨ ਹਮਲਾਵਰ ਧਿਰ ਨਾਲ ਝਗੜਾ ਹੋਇਆ ਸੀ। ਉਦੋਂ ਨਕੋਦਰ ਵਿਚ ਇਮਾਮ ਹੁਸੈਨ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਉਸੇ ਕੇਸ ਦੀ ਇਨਕੁਆਰੀ ਲਈ ਪੰਮਾ ਆਪਣੇ ਚਾਚੇ ਦੇ ਪੁੱਤ ਸੈਫ ਅਲੀ ਨਾਲ ਐੱਸ. ਐੱਸ. ਪੀ. ਆਫਿਸ ਆਇਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਸਬ-ਏਜੰਟ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨ ਕਰਦਾ ਖ਼ੁਲਾਸਾ
ਦੱਸਣਯੋਗ ਹੈ ਕਿ ਬੁੱਧਵਾਰ ਦੁਪਹਿਰੇ ਜਦੋਂ ਪੰਮਾ ਨਾਨ ਖਾਣ ਲਈ ਜੱਗੀ ਨਾਨ ਵਾਲੇ ਦੀ ਦੁਕਾਨ ਵਿਚ ਜਾਣ ਵਾਸਤੇ ਸੜਕ ਕਰਾਸ ਕਰ ਰਿਹਾ ਸੀ ਤਾਂ ਅਚਾਨਕ ਆਈ ਸਵਿੱਫਟ ਕਾਰ ਨੇ ਪੰਮਾ ਨੂੰ ਟੱਕਰ ਮਾਰ ਦਿੱਤੀ। ਪੰਮਾ ਕਾਫ਼ੀ ਦੂਰ ਜਾ ਕੇ ਡਿੱਗਿਆ, ਜਿਸ ਤੋਂ ਬਾਅਦ ਸਵਿੱਫਟ ਕਾਰ ਵਿਚੋਂ ਉਤਰੇ ਹਮਲਾਵਰਾਂ ਨੇ ਪੰਮਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਮੁਲਜ਼ਮ ਸੀ. ਸੀ. ਟੀ. ਵੀ. ਕੈਦ ਹੋ ਗਏ ਸਨ, ਜਦਕਿ ਜਾਗਰੂਕ ਲੋਕਾਂ ਨੇ ਹਮਲਾਵਰਾਂ ਦੀ ਕਾਰ ਦੀ ਵੀਡੀਓ ਬਣਾ ਲਈ ਸੀ, ਜਿਸ ਵਿਚ ਕਾਰ ਦਾ ਨੰਬਰ ਵੀ ਆ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e