13 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਹਵਸ ਮਿਟਾਉਣ ਵਾਲਾ ਦਰਿੰਦਾ ਜਲੰਧਰ ਪੁਲਸ ਵੱਲੋਂ ਕਾਬੂ

Tuesday, Dec 05, 2023 - 01:27 PM (IST)

13 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਹਵਸ ਮਿਟਾਉਣ ਵਾਲਾ ਦਰਿੰਦਾ ਜਲੰਧਰ ਪੁਲਸ ਵੱਲੋਂ ਕਾਬੂ

ਜਲੰਧਰ (ਸ਼ੋਰੀ) : ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਨੇ ਇਲਾਕੇ ਵਿਚ ਰਹਿਣ ਵਾਲੀ ਇਕ ਨਾਬਾਲਿਗਾ ਨੂੰ ਬਹਿਲਾ-ਫੁਸਲਾ ਕੇ ਆਪਣੇ ਜਾਲ ਵਿਚ ਫਸਾ ਲਿਆ ਅਤੇ ਉਸ ਨੂੰ ਲਗਾਤਾਰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਨੌਜਵਾਨ ਨੂੰ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿੱਕੀ ਠਾਕੁਰ ਪੁੱਤਰ ਭਗਤ ਠਾਕੁਰ ਨਿਵਾਸੀ ਹੀਰਾਮਨੀ ਬਿਹਾਰ ਹਾਲ ਵਾਸੀ ਰਤਨ ਨਗਰ ਗੜ੍ਹਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦੇ ਰਹੀ 1 ਲੱਖ ਰੁਪਏ ਜਿੱਤਣ ਦਾ ਮੌਕਾ, ਤੁਸੀਂ ਵੀ ਕਰੋ ਇਹ ਕੰਮ

ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਨਿਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਕਿ ਉਸ ਦੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀਆਂ 3 ਕੁੜੀਆਂ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਮਿਤੀ 25 ਨਵੰਬਰ 2023 ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਫੈਕਟਰੀ ਵਿਚ ਕੰਮ ਕਰਨ ਲਈ ਗਿਆ। ਸ਼ਾਮ ਕਰੀਬ 6 ਵਜੇ ਘਰ ਵਾਪਸ ਆ ਕੇ ਦੇਖਿਆ ਤਾਂ ਉਸ ਦੀ ਨਾਬਾਲਿਗ ਧੀ, ਜਿਸ ਦੀ ਉਮਰ ਕਰੀਬ ਸਾਢੇ 13 ਸਾਲ ਹੈ, ਬਿਨਾਂ ਦੱਸੇ ਕਿਤੇ ਚਲੀ ਗਈ ਹੈ। ਉਸ ਦੀ ਭਾਲ ਵਿਚ ਮੈਂ ਆਪਣੇ ਤੌਰ ’ਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਵਿੱਕੀ ਠਾਕੁਰ, ਜੋ ਕਿ ਕਾਲਾ ਸੰਘਿਆ ਰੋਡ ਦਾ ਨਿਵਾਸੀ ਹੈ, ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਬਹਿਲਾ-ਫੁਸਲਾ ਕੇ ਕਿਤੇ ਲੈ ਗਿਆ ਹੈ।

ਇਹ ਵੀ ਪੜ੍ਹੋ ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ

ਪੁਲਸ ਨੇ ਵਿੱਕੀ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਨਾਬਾਲਿਗਾ ਨੂੰ ਲੈ ਕੇ ਬਿਹਾਰ ਚਲਾ ਗਿਆ ਹੈ। ਕੁਝ ਸਮਾਂ ਬਿਹਾਰ ਰਹਿਣ ਤੋਂ ਬਾਅਦ ਉਹ ਵਾਪਸ ਜਲੰਧਰ ਆ ਕੇ ਕਿਤੇ ਦੂਜੀ ਥਾਂ ਕਿਰਾਏ ’ਤੇ ਰਹਿਣ ਲੱਗ ਗਿਆ ਹੈ। ਪੁਲਸ ਨੇ ਸੂਚਨਾ ਮਿਲਣ ’ਤੇ ਵਿੱਕੀ ਨੂੰ ਕਾਬੂ ਕਰ ਲਿਆ ਅਤੇ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਵਿੱਕੀ ਨੇ ਨਾਬਾਲਿਗਾ ਨੂੰ ਗਰਭਵਤੀ ਕੀਤਾ ਅਤੇ ਉਸ ਦੀ ਡਿਲਿਵਰੀ ਸਿਵਲ ਹਸਪਤਾਲ ਤੋਂ ਕਰਵਾਈ। ਪੁਲਸ ਨੇ ਨਾਬਾਲਗਾ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਕੇਸ ਵਿਚ ਜਬਰ-ਜ਼ਿਨਾਹ ਦੀ ਧਾਰਾ ਵੀ ਜੋੜ ਦਿੱਤੀ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਭਾਜਪਾ ਦੀ ਝੰਡੀ, ਪੰਜਾਬ ਨੂੰ ਬਣਾਇਆ 'ਪ੍ਰਯੋਗ ਸੂਬਾ'

ਮੁਲਜ਼ਮ ਬੋਲਿਆ-ਬੱਚਾ ਪੈਦਾ ਹੋਣ ’ਤੇ ਸਟਾਫ ਨੇ ਲਈ 600 ਰੁਪਏ ਵਧਾਈ

ਉਥੇ ਹੀ ਜਿਵੇਂ ਹੀ ਪੁਲਸ ਨੇ ਮੁਲਜ਼ਮ ਵਿੱਕੀ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਈ ਤਾਂ ਵਿੱਕੀ ਨੇ ਕਿਹਾ ਕਿ ਡਿਲਿਵਰੀ ਸਿਵਲ ਹਸਪਤਾਲ ਵਿਚ ਹੀ ਕਰਵਾਈ ਸੀ। ਡਿਲਿਵਰੀ ਦੌਰਾਨ ਪੁੱਤ ਪੈਦਾ ਹੋਇਆ ਅਤੇ ਡਿਊਟੀ ’ਤੇ ਤਾਇਨਾਤ ਸਟਾਫ ਨੇ ਉਸ ਕੋਲੋਂ ਲਗਭਗ 600 ਰੁਪਏ ਵਧਾਈ ਲਈ ਸੀ। ਹੁਣ ਵਿੱਕੀ ਦੀ ਗੱਲ ਸੁਣ ਕੇ ਲੱਗਦਾ ਹੈ ਕਿ ਸ਼ਾਇਦ ਮੁੜ ਤੋਂ ਸਿਵਲ ਹਸਪਤਾਲ ਵਿਚ ਡਿਲਿਵਰੀ ਤੋਂ ਬਾਅਦ ਗਰਭਵਤੀ ਔਰਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਵਧਾਈਆਂ ਲੈਣ ਦਾ ਦੌਰ ਸ਼ੁਰੂ ਹੋ ਗਿਆ ਹੈ, ਜੋ ਕਿ ਗੰਭੀਰ ਵਿਸ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Harnek Seechewal

Content Editor

Related News