ਜਲੰਧਰ-ਲੁਧਿਆਣਾ ਹਾਈਵੇ 'ਤੇ ਨਾਕੇਬੰਦੀ ਦੌਰਾਨ ਟਰੱਕ 'ਚੋਂ 16 ਬੋਰੀਆਂ ਭੁੱਕੀ ਬਰਾਮਦ

01/19/2022 3:00:33 PM

ਫਿਲੌਰ (ਸੁਨੀਲ ਮਹਾਜਨ) : ਨਸ਼ਿਆਂ ਖ਼ਿਲਾਫ਼ ਛੇੜੀ ਗਈ ਮੁਹਿੰਮ ਤਹਿਤ ਪੁਲਸ ਵੱਲੋਂ ਲਗਾਤਾਰ ਨਾਕੇਬੰਦੀ ਕਰਕੇ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਗੁਰਾਇਆ ਦੀ ਪੁਲਸ ਨੇ ਕਰੀਬ 400 ਕਿਲੋ ਡੋਡੇ ਭੁੱਕੀ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

PunjabKesari

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਲੌਰ ਦੇ ਡੀ. ਐੱਸ. ਪੀ. ਹਰਲੀਨ ਸਿੰਘ ਨੇ ਦੱਸਿਆ ਕਿ ਥਾਣਾ ਗੁਰਾਇਆ ਦੇ ਐੱਸ. ਐੱਚ. ਓ. ਮਨਜੀਤ ਸਿੰਘ ਪੁਲਸ ਪਾਰਟੀ ਨਾਲ ਸਟੈਲਾ ਹੋਟਲ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਵਿਅਕਤੀ ਭਾਰੀ ਮਾਤਰਾ ਵਿੱਚ ਨਸ਼ਾ ਲੈ ਕੇ ਆ ਰਹੇ ਹਨ, ਜਿਸ 'ਤੇ ਉਨ੍ਹਾਂ ਨੇ ਜਲੰਧਰ-ਲੁਧਿਆਣਾ ਹਾਈਵੇ 'ਤੇ ਨਾਕਾਬੰਦੀ ਕਰਕੇ ਲੁਧਿਆਣਾ ਵੱਲੋਂ ਜਾ ਰਹੇ ਟਰੱਕ ਨੰ. JK 13 G 1096 ਨੂੰ ਰੋਕ ਕੇ ਜਾਂਚ ਕੀਤੀ ਤਾਂ ਉਸ ਵਿੱਚ ਸੇਬਾਂ ਦੀਆਂ ਪੇਟੀਆਂ ਹੇਠ ਲੁਕੋ ਕੇ 16 ਬੋਰੀਆਂ ਰੱਖੀਆਂ ਹੋਈਆਂ ਸਨ, ਜਦੋਂ ਬੋਰੀਆਂ ਖੋਲ੍ਹੀਆਂ ਤਾਂ ਉਨ੍ਹਾਂ 'ਚੋਂ ਡੋਡੇ ਭੁੱਕੀ ਬਰਾਮਦ ਹੋਈ।

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

ਮੁਲਜ਼ਮਾਂ ਦੀ ਪਛਾਣ ਟਰੱਕ ਚਾਲਕ ਅਸ਼ਰਫ ਹੁਸੈਨ ਪੁੱਤਰ ਅਬਦੁਲ ਰਹਿਮਾਨ ਵਾਸੀ ਪਿੰਡ ਵਜ੍ਹਾ ਚਿਰਾਲਾ ਜ਼ਿਲ੍ਹਾ ਜੰਮੂ ਤੇ ਸੁਦਾਮ ਹੁਸੈਨ ਪੁੱਤਰ ਫਤਿਹ ਮੁਹੰਮਦ ਵਾਸੀ ਪਿੰਡ ਗੋਸ਼ਟੀ ਚਿਰਾਲਾ ਜ਼ਿਲ੍ਹਾ ਜੰਮੂ ਵਜੋਂ ਹੋਈ ਹੈ। ਮੁਲਜ਼ਮ ਇਹ ਡੋਡੇ ਪੋਸਟ ਯੂ. ਪੀ. ਲਿਜਾ ਕੇ ਵੇਚਦੇ ਸਨ। ਪੁਲਸ ਨੇ ਇਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਾਂਗਰਸ 'ਚ ਸੀਟਾਂ ਲਈ ਸਿਆਸੀ ਘਮਸਾਨ, ਪਾਰਟੀ ’ਤੇ ਭਾਰੀ ਪੈ ਸਕਦੀ ਹੈ ਹਿੰਦੂ ਨੇਤਾਵਾਂ ਦੀ ਅਣਦੇਖੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News